(ਸਮਾਜ ਵੀਕਲੀ)
ਇਹਨਾ ਸਿਲੀਆ ਸਿਲੀਆ ਪਲਕਾਂ ‘ ਤੇ ਕੋਸਾ ਕੋਸਾ ਪਾਣੀ ਹੈ।
ਅਸੀਂ ਉਖੜੇ ਉਖੜੇ ਪੈਰਾਂ ਨਾਲ ਮਿੱਟੀ ਸ਼ਹਿਰ ਤੇਰੇ ਦੀ ਛਾਣੀ ਹੈ।
ਅਸਾਂ ਤੇ ਯਾਰ ਤੇਰੀ ਦਿੱਤੀ ਸੌਗਾਤ ਮੰਨ ਕੇ ਹਰ ਠੋਕਰ ਮਾਣੀ ਹੈ।
ਜਾਪੇ ਸ਼ਹਿਰ ਤੇਰੇ ਦੇ ਰਾਹਾਂ ਨਾਲ ਸਾਡੀ ਕੋਈ ਸਾਂਝ ਪੁਰਾਣੀ ਹੈ।
ਬਦਲ ਬਦਲ ਕੇ ਡੋਰਾਂ ਥੱਕੇ ਇਧਰ ਜਾਵਾਂ ਉਧਰ ਜਾਵਾਂ ਧਾਗੇ ਫ਼ੜ ਫ਼ੜ ਅੱਕੇ
ਨਾ ਇਹ ਟੁੱਟੇ ਨਾ ਇਹ ਸੁਲਝੇ ਐਸੀ ਉਲਝੀ ਇਸ਼ਕ ਦੀ ਤਾਣੀ ਹੈ।
ਪਿਆਰ ਮੁਹੱਬਤ ਦੇ ਗ਼ੈਰਾਂ ਨੂੰ ਦੇਹ ਦੇਹ ਖੁੱਲ੍ਹੇ ਗੱਫੇ, ਰੱਬਾ!
ਸਾਡੇ ਹਿੱਸੇ ਗ਼ਮ ਵਿਛੋੜਾ ਰੋਸੇ ਗਿਲੇ ਕੇਹੀ ਇਹ ਵੰਡ ਕਾਣੀ ਹੈ।
ਜਦੋਂ ਤੋਂ ਤੂੰ ਵੱਖ ਹੋਇਆ ਉਜੜਿਆਂ ਉਜੜਿਆ ਜਾਪੇ ਜਹਾਨ ਮੇਰਾ ਹੁਣ ਕਦੇ ਮੇਰੇ ਸੰਗ ਰਲ਼ ਨਾ ਬੈਠਣ ਸਾਡੇ ਹਾਸਿਆਂ ਦੀ ਉਜੜੀ ਉਜੜੀ ਢਾਣੀ ਹੈ।
ਲਿਖ ਲੈਨਾ ਮਿਟਾ ਲੈਨਾ ਮਹਿਲ ਖ਼ਾਬਾਂ ਦੇ ਬਣਾ ਲੈਨਾ ਢਾਹ ਲੈਨਾ
ਨਤੀਜਾ ਨਿਚੋੜ ਕੁਝ ਨਾ ਨਿਕਲੇ ਜਿਵੇਂ ਪਾਣੀ ਵਿਚ ਮਧਾਣੀ ਹੈ।
ਅਸਾਂ ਤੇ ਰੋ ਰੋ ਕੇ ਯਾਰਾ ਤੇਰੇ ਹਿਜ਼ਰਾਂ ਵਿਚ ਜਿੰਦ ਗਵਾਣੀ ਹੈ ।
ਕਿਹਨੂੰ ਕਿਹਨੂੰ ਦੱਸੀਏ ਕੀ ਕੀ ਲਿਖੀਏ ਲੰਮੀ ਦਰਦ ਕਹਾਣੀ ਹੈ ।
ਨਾ ਕੋਈ ਆ ਕੇ ਗਲ਼ ਲਾ ਕੇ ਦੇਵੇ ਦਿਲਾਸੇ ਨਾ ਕੋਈ ਚੁੱਪ ਕਰਾਵੇ
ਦਿਨੇ ਰਾਤ ਪਈ ਰੋਂਦੀ ਰਹਿੰਦੀ , ਸਾਡੀ ਰੋਂਦੀ ਜ਼ਿੰਦ ਨਿਮਾਣੀ ਹੈ।
ਦਿਨੇ ਦਿਨੇ ਮੈਂ ਇਕੱਲਾ ਰੋਵਾਂ ਰਾਤੀਂ ਰੋਵੇ ਜ਼ਾਰੋ ਜ਼ਾਰ ਰੂਹ ਓਏ ਸਾਡੀ
ਬਸ ਸਾਡੇ ਰੋਣਾ ਪੱਲੇ ਰਹਿ ਗਿਆ ਜਦੋਂ ਤੋਂ ਵਿਛੜਿਆ ਸਾਡਾ ਹਾਣੀ ਹੈ ।
ਜਦ ਵੀ ਬਹਿੰਦਾ ਹਾਂ ਝੱਟ ਸਾਰਾ ਥਕੇਵਾਂ ਲੱਥ ਜਾਂਦੈ
ਜਿਸ ਤੇ ਆ ਕੇ ਕਦੇ ਤੂੰ ਬੈਠਿਓ , ਸਾਡੇ ਲਈ ਤਖ਼ਤ ਉਹ ਮੰਜੀ ਅਲਾਣੀ ਹੈ।
ਤੂੰ ਆਵੇਂ ਤਾਂ ਇਸ ਹਾਉਕਿਆਂ ਭਰੀ ਜ਼ਿੰਦਗੀ ਤੋਂ ਨਿਜ਼ਾਤ ਮਿਲੇ
ਮਰਨਾ ਨਹੀਂ ‘ਦੀਪ’ ਦੇਖਿਆਂ ਬਗ਼ੈਰ ਤੈਨੂੰ ਪੱਕੀ ਦਿਲ ਵਿੱਚ ਠਾਣੀ ਹੈ।
ਜ.. ਦੀਪ ਸਿੰਘ
ਪਿੰਡ ਕੋਟੜਾ ਲਹਿਲ
ਸੰਗਰੂਰ
ਮੋਬਾ:੯੮੭੬੦੦੪੭੧੪
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly