ਦਲਿਤ ਦੇਸ਼ ਦੇ ਉੱਚੇ ਲੋਗ

ਨਵਜੋਤਕੌਰ ਨਿਮਾਣੀ
         (ਸਮਾਜ ਵੀਕਲੀ)
ਭਾਰਤ ਮਾਂ ਤੂੰ ਵੀ ਤਾਂ
ਦਲਿਤ ਅਬਲਾ ਔਰਤ ਜਾਪੇ
 ਜਾਣਦੀ ਤੇਰੀ ਪੀੜਾ,ਹਰ ਜਾਗਦੀ ਔਰਤ
ਗਰੀਬ ਮਜਬੂਰ ,
ਸਮਾਜ ਦੀ ਲਤੜੀ ਹਰ ਔਰਤ ਕਹੇ
ਭਾਰਤ ਮਾਂ,ਤੇਰੀ ਪੀੜਾ ਮੇਰੀ ਪੀੜਾਂ ਜਾਪੇ
ਅਹਿਸਾਸ ਹੁੰਦਾ ਮੈਨੂੰ
ਇਹ ਦਰਦ ਤੇਰਾ, ਮੈਨੂੰ ਮੇਰਾ ਦਰਦ ਜਾਪੇ
ਕਿਤੇ ਭਾਵਨਾਵਾਂ ਤੇ ਤਾਨੇ, ਕਿਤੇ ਰੂਹਾਂ ਤੇ ਵਾਰ
ਕਿਤੇ  ਸ਼ਰੀਰੋਂ ਕਤਲ,ਕਿਤੇ ਦਬਾਈ ਆਵਾਜ਼
ਅਬਲਾ ਤੂੰ ਤੇ ਅਬਲਾ ਮੈਂ,
ਤੇਰੀ ਹੱਦ ਅੰਦਰ ਸਭ ਤੇਰੇ ਪੁੱਤਰ
ਚਾਹੇ ਰਜਵਾੜੇ,ਸਰਦਾਰ,
ਮਜ਼ਦੂਰ ਕਿਸਾਨ ਝੂਠੇ ਸ਼ਾਸਕ,
ਸਮਾਜ ਸਹੀ ਨਿਰਣੇ ਲੈਣ ਨਾ ਦੇਣ ਦੱਲੇ ਲੋਕ,
ਸਭ ਤੇਰੇ ਨੇ ਪੁੱਤਰ
ਗਵਾਰ, ਅਗਿਆਨੀ, ਅਨਪੜ੍ਹ
ਇਲਮੀ, ਚਤੁਰ, ਗਿਆਨੀ ,ਸਿਆਣੇ
ਸਭ ਤੇਰੇ ਹੀ ਤਾਂ ਪੁੱਤ ਨੇ
ਆਪਣੇ ਹੀ ਹੱਕ ਦਾ ਸਮਾਜ ਸਿਰਜਕੇ
 ਖੁਦ ਨੂੰ ਉਸੇ ਚ ਲੁਕਾਉਣ
ਤਾਂਹੀਓਂ ਭਾਰਤ ਮਾਂ ਤੂੰ ਵੀ ਦਲਿਤ
ਪਾਈ ਭਸੂੜੀ ਸਭ ਤੇਰੇ ਹੀ ਬੇਹੁਦਰੇ ਪੁੱਤਰਾਂ
ਨਲਾਇਕ ਰਾਜੇ, ਸੁੱਤੀ ਪਰਜਾ।
ਮਰੀਆਂ ਜ਼ਮੀਰਾਂ, ਪੈਰ ਨਾ ਜਿਨ੍ਹਾਂ ਦੇ
ਤੇਰੀ ਗੁਲਾਮੀਂ ਦੀ ਬੇੜੀ ਗੰਢਣ ਚ ਵਿਅਸਥ ਸਾਰੇ
ਕਰਨਗੇ ਸਵੀਕਾਰ ਸੁੱਤੇ ਤੇ ਮੋਏ
ਕੋਈ ਬਾਹਰੀ ਅਧੀਨਤਾ,
ਤੂੰ ਗਰੀਬੜੀ ਦਲਿਤ ਘਰ ਜਿਹੀ
ਉਂਜ ਕੀਤੀ ਤੇਰੇ ਰਜਵਾੜੇ ਪੁੱਤਾਂ,
ਤਾਂਹੀਓਂ, ਭਾਰਤ ਮਾਂ ਤੂੰ ਵੀ ਦਲਿਤ ਅਬਲਾ੍,,,,,,
ਸ਼ਹੀਦ ਪੁੱਤਾਂ ਦੀ ਕੁਰਬਾਨੀ ,
ਯਾਦ ਕਰ ਤੂੰ ਅੱਥਰੂ ਵਹਾਉਦੀ ਹੋਣੀ
ਉਹਨਾਂ ਹੀ ਪੁੱਤਰਾ ਦੀ,ਵਾਪਸੀ ਤੂੰ ਚਾਹੁੰਦੀ ਹੋਣੀ
ਮਰਦ ਅਗੰਮੜੇ ਦੀ ਪਰਛਾਈ ਭਾਲਦੀ ਹੋਣੀ
ਮਜਬੂਰ ਅਬਲਾ ਵੀ ਤਾਂ ਉਸੇ ਨੂੰ ਭਾਲਦੀ,
ਮਿਲੇ ਥਾਪਣਾ ਤਾਂ ਮਾਈ ਭਾਗੋ ਬਨਣਾ ਜਾਣਦੀ
ਜਿਨ੍ਹਾਂ ਮਿਹਨਤਕਸ਼, ਔਰਤਾਂ ਤੇ ਜਾਨਵਰ ਨੂੰ ਇੱਕ ਜਗ੍ਹਾ ਦਿੱਤੀ
ਇਨਸਾਨੀਅਤ ਤੋਂ ਉਹਨਾਂ ਦੀ ਭਰਮਾਰ ਹੋ ਗਈ
ਚਹੁੰ ਵਰਨਾਂ ਚ ਵੰਡੇ ਜੋ, ਗਲ ਕਰਦੇਂ ਨਾ ਬਰਾਬਰਤਾ ਦੀ
ਬਾਜਾਂ ਵਾਲੇ ਦੇ ਫਰਮਾਨ ਭੁਲੇ,
ਲਾਉਣ ਕੌਰ ਸਿੰਘ ਮਗਰ ਪੂੰਛ ਮਨੂੰ ਦੇ ਵਿਚਾਰ ਦੀ
ਕੀ ਕਰੀਏ ਸੁਧਾਰ ਤੂੰ ਤੇ ਮੈਂ
ਜਿਨਾਂ ਨਾਨਕ,ਬੁੱਧ ਦੀ ਪੇਸ਼ ਨਾ ਜਾਣ ਦਿੱਤੀ
ਤਾਂਹੀਓਂ,ਭਾਰਤ ਮਾਂ ਤੂੰ ਵੀ ਦਲਿਤ ਅਬਲਾ ਔਰਤ ਜਾਪਦੀ
ਨਵਜੋਤਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਦਰਦ ਪ੍ਰਦੇਸਾਂ ਦੇ (ਮਿੰਨੀ ਕਹਾਣੀ)