(ਸਮਾਜ ਵੀਕਲੀ)
ਬਾਪੂ ਕਿਹੜੇ ਸ਼ਬਦਾਂ ਨਾਲ਼ ਤੈਨੂੰ
ਕਰਾਂ ਸਿੱਜਦਾ, ਦੁਆ ਸਲਾਮ ਲਿਖਾਂ
ਪਲ ਪਲ ਆਪਣੀ ਜ਼ਿੰਦਗ਼ੀ ਦਾ
ਬਸ ਹਰ ਸਾਹ ਤੇਰੇ ਨਾਮ ਲਿਖਾਂ
ਬਾਪੂ ਕਿਹੜੇ ਸ਼ਬਦਾਂ ਨਾਲ਼ ਤੈਨੂੰ………
ਰੱਬ ਜਿਹਾ ਤੇਰਾ ਰੁਤਵਾ ਉੱਚਾ
ਹੈ ਤੇਰੀ ਸੀਰਤ ਅਲੱਗ ਜਿਹੀ
ਤੂੰ ਮੇਰਾ ਤੀਰਥ, ਤੂੰ ਇਬਾਦਤ
ਤੇਰੀ ਦਇਆ ਵੀ ਰੱਬ ਜਿਹੀ
ਕਰਮ ਯੋਗੀਆ ਹਾਂ ਕਰਜ਼ਾਈ ਤੇਰਾ
ਰੂਹ ਤੋਂ ਕਿੰਝ ਕਲਾਮ ਲਿਖਾਂ
ਬਾਪੂ ਕਿਹੜੇ ਸ਼ਬਦਾਂ ਨਾਲ਼ ਤੈਨੂੰ………
ਜਗਤ ਤਮਾਸ਼ਾ ਬੜਾ ਦਿਖਾਇਆ
ਨਿੱਤ ਸਾਨੂੰ ਚੁੱਕ ਘਨੇੜੇ
ਨਾਲ਼ ਨਸੀਹਤਾਂ ਸਿਖਾਏ ਸਲੀਕੇ
ਠੱਲ ਸਾਗਰ ਵਿੱਚ ਬੇੜੇ
ਕਿਰਦਾਰ ਉੱਚੈ ਸਿਖਿਆ ਸਦਕੇ
ਆਲਮ ਤੈਨੂੰ ਜਾਂ ਇਲਹਾਮ ਲਿਖਾਂ
ਬਾਪੂ ਕਿਹੜੇ ਸ਼ਬਦਾਂ ਨਾਲ਼ . ..
ਸਾਡੇ ਲਈ ਤੂੰ ਪੀਰ ਔਲੀਆ
ਹੈ ਤੇਰੇ ਸਦਕੇ ਸਾਡੀ ਹਸਤੀ
ਗੁਰਦੇਵ ਪਿਤਾ ਤੂੰ ਰਾਹ ਦਸੇਰਾ
ਦੁਆਵਾ ਤੇਰੀਆਂ ਕਰਕੇ ਮਸਤੀ
ਤੇਰਾ ਮੁੜਕਾ ਹੈ ਗੰਗਾ ਸਾਨੂੰ
ਕ੍ਰਿਸ਼ਨ ਲਿਖਾਂ ਤੈਨੂੰ ਰਾਮ ਲਿਖਾਂ
ਬਾਪੂ ਕਿਹੜੇ ਸ਼ਬਦਾਂ ਨਾਲ਼ ਤੈਨੂੰ…….
“ਬਾਲੀ ਰੇਤਗੜੵ” ਸਿਰ ਝੁਕਾ ਕੇ
ਤੁਰਨ ਲਈ ਤੇਰੀਆਂ ਪੈੜਾਂ ਤੱਕੇ
ਲੰਮਾ ਸਫ਼ਰ ਹੈ ਡਰਾਂ ਇਕੱਲਾ
ਤੇਰੇ ਨਾਲ਼ ਹੀ ਸਾਡੇ ਕਾਅਬੇ-ਮੱਕੇ
ਚਰਨ ਧੂੜ ਮੱਥੇ ਨੂੰ ਚੰਦਨ
ਕਿੰਝ ਮੈਂ ਸ਼ਬਦ ਤਮਾਮ ਲਿਖਾਂ
ਬਾਪੂ ਕਿਹੜੇ ਸ਼ਬਦਾਂ ਨਾਲ਼….
ਬਲਜਿੰਦਰ ਸਿੰਘ ” ਬਾਲੀ ਰੇਤਗੜੵ”
+91 9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly