HOME ਬਸਪਾ ਨੂੰ ਪੰਜਾਬ ਦੇ ਲੋਕ ਐਤਕੀਂ ਅਸ਼ੀਰਵਾਦ ਦੇਣ –ਡਾ ਅਵਤਾਰ ਸਿੰਘ ਕਰੀਮਪੁਰੀ

ਬਸਪਾ ਨੂੰ ਪੰਜਾਬ ਦੇ ਲੋਕ ਐਤਕੀਂ ਅਸ਼ੀਰਵਾਦ ਦੇਣ –ਡਾ ਅਵਤਾਰ ਸਿੰਘ ਕਰੀਮਪੁਰੀ

1

 ਭਦੌੜ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਵਿਧਾਨ ਸਭਾ ਹਲਕਾ ਭਦੌੜ ਕਾਕਾ ਨਵਜੋਤ ਸਿੰਘ ਰਾਣਾ ਜੀ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਗੁਰਬਖਸ਼ ਸਿੰਘ ਦਰਾਜ ਵਾਈਸ ਪ੍ਰੈਸੀਡੈਂਟ ਬੀਐਸਪੀ ਹਲਕਾ ਭਦੌੜ ਅਤੇ ਉਹਨਾਂ ਦੀ ਮਾਤਾ ਜਸਵਿੰਦਰ ਕੌਰ ਪੰਚਾਇਤ ਮੈਂਬਰ ਵੱਲੋਂ ਆਪਣੇ ਸਪੁੱਤਰ ਦੀ ਯਾਦ ਵਿੱਚ ਡਾਕਟਰ ਅੰਬੇਡਕਰ ਸਾਹਿਬ ਦਾ ਸਟੈਚੂ ਲਗਵਾਇਆ ਗਿਆ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਤੇ ਡਾਕਟਰ ਅੰਬੇਡਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਪੰਜਾਬ ਸੰਭਾਲੋ ਰੈਲੀ ਕਰਕੇ ਸੰਗਤਾਂ ਨੂੰ ਪੰਜਾਬ ਦੇ ਦਰਦੀਆਂ ਨੂੰ ਬੁੱਧੀਜੀਵੀਆਂ ਨੂੰ ਕਿਰਤੀ ਕਾਮੇ ਕਿਸਾਨ ਵਪਾਰੀ ਠੇਕੇਦਾਰਾਂ ਨੂੰ ਸਭ ਨੂੰ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਮਹਿਮ ਨਾਲ ਜੁੜਨੇ ਦਾ ਸੱਦਾ ਦਿੱਤਾ ਤਾਂ ਕਿ ਪੰਜਾਬ ਵਿੱਚੋਂ ਡਰੱਗ ਮਾਫੀਏ ਨੂੰ ਜੜ ਤੋਂ ਖਤਮ ਕਰਕੇ ਪੰਜਾਬ ਦੀ ਜਵਾਨੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਜਵਾਨੀ ਨੂੰ ਸੰਭਾਲਿਆ ਜਾ ਸਕੇ ਮਾਵਾਂ ਦੇ ਪੁੱਤ ਬਚਾਏ ਜਾ ਸਕਣ ਪੰਜਾਬ ਦੀ ਬਰਬਾਦ ਹੋ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਿਆ ਜਾ ਸਕੇ ਪੰਜਾਬ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੇ ਫਰੰਟ ਤੇ ਪੂਰਨ ਤੌਰ ਤੇ ਫੇਲ ਹੋ ਗਈ 50% ਤੋਂ ਜਿਆਦਾ ਸਰਕਾਰੀ ਸਕੂਲਾਂ ਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨੇ ਜੋ ਕਿ ਸਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਅਧਿਕਾਰੀ ਨਹੀਂ ਭਿਖਾਰੀ ਬਣਾਉਣ ਦੀ ਨੀਤੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ 100% ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਭਰਨ ਦੀ ਜਿੰਮੇਵਾਰੀ ਲੈ ਕੇ ਚਲੂਗੀ ਅਤੇ ਮੁਫਤ ਤੇ ਲਾਜਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਾਂਗੇ ਪੰਜਾਬ ਨੂੰ ਕਰਜੇ ਦੇ ਬੋਝ ਥੱਲੇ ਕੱਢਾਂਗੇ ਕਾਮੇ ਕਿਸਾਨ ਬੇਰੁਜ਼ਗਾਰ ਨੌਜਵਾਨ ਕਰਮਚਾਰੀ ਔਰ ਪੰਜਾਬ ਦੇ ਸਾਹਮਣੇ ਪੇਸ਼ ਚੁਨੌਤੀਆਂ ਦਾ ਇਹ ਪੰਜਾਬ ਸੰਭਾਲੋ ਹੱਲ ਕੱਢ ਕੇ ਪੰਜਾਬ ਨੂੰ ਇਸ ਘੋਰ ਅੰਧਕਾਰ ਚੋ ਕੱਢ ਕੇ ਇੱਕ ਮਜਬੂਤ ਸ਼ਕਤੀਸ਼ਾਲੀ ਸੂਬੇ ਦੇ ਤੌਰ ਤੇ ਸਥਾਪਿਤ ਕਰੇਗੀ ਸਮੂਹ ਦਰਦਮੰਦਾਂ ਨੂੰ ਸੱਦਾ ਹੈ ਕਿ ਇਸ ਮਹਿਮ ਨੂੰ ਆਪਣਾ ਆਸ਼ੀਰਵਾਦ ਦਿਓ ਆਪਣੀ ਤਾਕਤ ਦਿਓ ਆਪਣੇ ਔਲਾਦ ਦੇ ਭਵਿੱਖ ਨੂੰ ਸਵਾਰਨ ਲਈ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਿਓ ਇਹ ਸ਼ਬਦ ਰੈਲੀ ਨੂੰ ਸੰਬੋਧਨ ਕਰਦਿਆਂ ਡਾ ਅਵਤਾਰ ਸਿੰਘ ਕਰੀਮਪੁਰੀ ਕਹੇਂ। ਇਸ ਮੌਕੇ ਤੇ ਮੱਖਣ ਸਿੰਘ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਬਾਕੀ ਸਾਰੇ ਪਾਰਟੀ ਦੀ ਟੀਮ ਮੌਜੂਦ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਤ ਕਲਮ ਵੱਲੋਂ ਕਵੀ ਦਰਬਾਰ 29 ਨੂੰ
Next articleਫੂਲੇ ਫਿਲਮ ਹਰ ਇਕ ਇਨਸਾਨ ਦੇ ਲਈ ਦੇਖਣੀ ਬਹੁਤ ਜ਼ਰੂਰੀ –ਡਾ ਨਛੱਤਰ ਪਾਲ ਐਮ ਐਲ ਏ