HOME ਫੂਲੇ ਫਿਲਮ ਹਰ ਇਕ ਇਨਸਾਨ ਦੇ ਲਈ ਦੇਖਣੀ ਬਹੁਤ ਜ਼ਰੂਰੀ –ਡਾ ਨਛੱਤਰ...

ਫੂਲੇ ਫਿਲਮ ਹਰ ਇਕ ਇਨਸਾਨ ਦੇ ਲਈ ਦੇਖਣੀ ਬਹੁਤ ਜ਼ਰੂਰੀ –ਡਾ ਨਛੱਤਰ ਪਾਲ ਐਮ ਐਲ ਏ

3

ਨਵਾਂਸ਼ਹਿਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨਵਾਂ ਸ਼ਹਿਰ ਵਲੋਂ ਰਾਸ਼ਟਰਪਿਤਾ ਜੋਤੀਬਾ ਰਾਓ ਫੂਲੇ ਮਾਤਾ ਸਵਿਤਰੀ ਬਾਈ ਫੂਲੇ ਜੀ ਦੇ ਸੰਘਰਸ਼ ਮਈ ਜੀਵਨ ਤੇ ਅਧਾਰਤ ਫਿਲਮ “PHULE” ਸਤਲੁਜ ਸਿਨੇਮਾ ਨਵਾਂ ਸ਼ਹਿਰ ਵਿਖੇ ਦਿਖਾਈ ਗਈ। ਇਸ ਮੌਕੇ ਗੁਰਮੁਖ ਸਿੰਘ ਨੌਰਥ ਜੀ ਨੂੰ ਨਵਾਂ ਸ਼ਹਿਰ ਨਗਰ ਪਾਲਿਕਾ ਦਾ ਵਾਈਸ ਪ੍ਰਧਾਨ ਬਣਨ ਤੇ ਅਤੇ ਪਿੰਕੀ ਜੱਸਲ ਸਰਪੰਚ ਪਿੰਡ ਕਰੀਹਾ ਜੀ ਨੂੰ ਪਿੰਡ ਵਿੱਚ ਮਾਤਾ ਸਾਵਿਤਰੀ ਬਾਈ ਫੂਲੇ ਜੀ ਦੀ ਪ੍ਰਤਿਮਾ ਲਗਾਉਣ ਕਰਕੇ ਸਨਮਾਨਿਤ ਕੀਤਾ ਗਿਆ। ਇਹ ਫਿਲਮ 28 29 30 ਅਪ੍ਰੈਲ ਤੱਕ ਦਿਖਾਈ ਜਾਵੇਗੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਇਤਿਹਾਸਕ ਫਿਲਮ ਨੂੰ ਜਰੂਰ ਦੇਖਣ ਜੀ। ਇਹ ਸ਼ਬਦ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਜੀ ਨੇ ਕੱਲ੍ਹ ਰਾਤ ਫੂਲੇ ਫਿਲਮ ਦੇਖਣ ਤੋਂ ਬਾਅਦ ਕਹੇ ਇਹਨਾਂ ਦੇ ਨਾਲ ਸਰਬਜੀਤ ਸਿੰਘ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਗੁਰਮੁਖ ਸਿੰਘ ਨੌਰਥ ਐਮ ਸੀ, ਐਡਵੋਕੇਟ ਮੁਕੇਸ਼ ਕੁਮਾਰ ਬਾਲੀ, ਐਡਵੋਕੇਟ ਰਾਜ ਕੁਮਾਰ, ਵਿਜੇ ਕੁਮਾਰ ਮੂਸਾਪੁਰ, ਵਿਜੇ ਕੁਮਾਰ ਕਰੀਹਾ, ਸੁਰਜੀਤ ਸਿੰਘ ਕਰੀਹਾ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਨੂੰ ਪੰਜਾਬ ਦੇ ਲੋਕ ਐਤਕੀਂ ਅਸ਼ੀਰਵਾਦ ਦੇਣ –ਡਾ ਅਵਤਾਰ ਸਿੰਘ ਕਰੀਮਪੁਰੀ
Next articleਕੱਲ੍ਹ ਰਾਤ ਫੂਲੇ ਫਿਲਮ ਦੇਖਣ ਲਈ ਅਪੀਲ ਕੀਤੀ –ਮਿਸਨਰੀ ਗਾਇਕ ਗੋਲਡੀ ਮਲਿਕ