(ਸਮਾਜ ਵੀਕਲੀ)
ਕਿਸੇ ਅੱਗੇ ਕੋਈ ਨਾ ਦੁੱਖ ਫੋਲਦਾ
ਕਿਸੇ ਅੱਗੇ ਕੋਈ ਨਾ ਭੇਦ ਖੋਲਦਾ
ਦੁਨੀਆਂ ਬਣੀ ਦੋ ਮੂੰਹੀ ਤਲਵਾਰ
ਸੱਚੀ ਗੱਲ਼ ਮੂੰਹੋ ਕੋਈ ਨਾ ਬੋਲਦਾ
ਸਾਧਾਂ ਦੇ ਭੇਸ’ ਚ ਆਏ ਚੋਰ ਬੜੇ
ਤੇਰਾ ਤੇਰਾ ਕਹਿ ਕੋਈ ਨਾ ਤੋਲਦਾ
ਹਰ ਆਪਣੀ ਮੈਂ ਵਿੱਚ ਫਿਰੇ ਰੰਗਿਆ
ਕਮਜ਼ੋਰ ਨੂੰ ਮਿੱਟੀ ਵਿੱਚ ਮਧੋਲਦਾ
ਨਫ਼ਰਤਾਂ ਹਰ ਦਿਲ ਵਿੱਚ ਨੇ ਫੈਲੀਆਂ
ਤਾਂ ਵੀ ‘ਸੋਹੀ’ ਪਾਕ ਮੁਹੱਬਤ ਟੋਲ੍ਹਦਾ
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ)
ਮੋ.- 9217981404



