(ਸਮਾਜ ਵੀਕਲੀ)
ਹਰ ਮਸਤਿਕ ਦੇ ਅੰਦਰ ਚਲਦੀ ਕਲਵਲ ਹੈ।
ਇਹ ਹੀ ਤਾਂ ਇਨਸਾਨੀ ਦਿਲ ਦੀ ਹਲਚਲ ਹੈ।
ਉਸ ਦੇ ਵਾਝੋਂ ਮਹਿਫ਼ਲ ਸੁੰਨੀ ‘ਕੱਲੀ ਨੀ,
ਮੇਰੀ ਅੱਖ ਦਾ ਹੰਝੂ ਵੀ ਵਿਚ ਸ਼ਾਮਲ ਹੈ।
ਲੋੜ ਪਵੇ ਤਾਂ ਕੁਰਸੀ ਰੰਗ ਵਟਾ ਲੈਂਦੀ,
ਪਰ ਇਹ ਖ਼ਲਕਤ ਰੰਗ ਵਟਾਉਂਦੀ ਹਰ ਪਲ ਹੈ।
ਮੇਰਾ ਹਿੱਸਾ ਖਾ ਕੇ ਮੈਨੂੰ ਪੁੱਛਦੇ ਹੋ,
ਸੁਸਤ ਜਿਹਾ ਹੈਂ, ਕਾਹਦਾ ਘਾਟਾ, ਕੀ ਗੱਲ ਹੈ।
ਬੁੱਢੇ ਵੇਲੇ ਰੋਟੀ ਨੂੰ ਜੋ ਤਰਸ ਰਿਹਾ,
ਇਸ ਤੋਂ ਵੱਡੀ ਦੱਸੋ ਕਿਹੜੀ ਦਲਦਲ ਹੈ।
ਬਹੁਤ ਕਿਸਮ ਦੇ ਕੰਮ ਸਵਾਰੇ ਲੋਕਾਂ ਦੇ,
ਉਸ ਦਰਖ਼ਤ ਨੂੰ ਕਹਿੰਦੇ ‘ਲੋਟੇ’ ਪੜਤਲ ਹੈ।
ਸੁਖਵਿੰਦਰ ਸਿੰਘ ਲੋਟੇ



