ਅਮ੍ਰਿਤਸਰ ਸਾਹਿਬ (ਸਮਾਜ ਵੀਕਲੀ) (ਜਪਰੈਨ ਸਿੰਘ) ਸਰਹੱਦੀ ਖੇਤਰ ਦੇ ਪਿੰਡ ਕਿਆਪੁਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਮਿਤੀ 21/5/2025 ਨੂੰ ਸ ਕੁਲਦੀਪ ਸਿੰਘ ਧਾਲੀਵਾਲ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੁਆਰਾ ਨਵੇਂ ਉਸਾਰੇ ਗਏ ਦੋ ਅਤੀ ਆਧੁਨਿਕ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਇਕ ਸਾਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਿਆਮਪੁਰ ਦੇ ਪ੍ਰਿੰਸੀਪਲ ਸ ਗੁਰਪ੍ਕਾਸ਼ ਸਿੰਘ, ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਅਜਨਾਲਾ (ਮੁੰਡੇ) ਦੇ ਪ੍ਰਿੰਸੀਪਲ ਸ੍ਰੀ ਸੁਰੇਸ਼ ਜੀ,ਲੈਕਚਰਾਰ ਸ ਰਣਜੀਤ ਸਿੰਘ, ਲੈਕਚਰਾਰ ਸ. ਅਮਨਜੀਤ ਸਿੰਘ ਜੀ, ਲੈਕਚਰਾਰ ਸ. ਬਲਜਿੰਦਰ ਸਿੰਘ, ਸ. ਸੁਰਿੰਦਰਪਾਲ ਸਿੰਘ , ਸ. ਜਸਬੀਰ ਸਿੰਘ, ਸ. ਸੁਖਵਿੰਦਰ ਸਿੰਘ, ਸ਼੍ਰੀ ਰਮਨਦੀਪ ਸ਼ਰਮਾ, ਮੈਡਮ ਸ਼ਵੇਤਾ ਬੇਦੀ, ਮੈਡਮ ਕੋਮਲ, ਮੈਡਮ ਅਮਨਦੀਪ ਕੌਰ, ਸਰਦਾਰ ਮਨਜੀਤ ਸਿੰਘ, ਸਰਦਾਰ ਸੁਖਦੀਪ ਸਿੰਘ, ਸਰਦਾਰ ਪਾਲ ਸਿੰਘ, ਮੈਡਮ ਨਿਸ਼ਾ, ਮੈਡਮ ਪਰਵੀਨ ਰਾਣੀ, ਮੈਡਮ ਤਰਨਦੀਪ ਕੌਰ, ਮੈਡਮ ਸ਼ਿਖਾ, ਮੈਡਮ ਸਰਬਜੀਤ ਗਿੱਲ, ਸਰਦਾਰ ਚਰਨਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕਿਆਮਪੁਰ, ਇੰਚਾਰਜ ਸ੍ਰੀਮਤੀ ਮਨਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕਿਆਮਪੁਰ ਮੈਡਮ ਪਰਮਜੀਤ ਕੌਰ, ਮੈਡਮ ਕਮਲਜੀਤ ਕੌਰ, ਸਰਦਾਰ ਦਲਵਿੰਦਰ ਸਿੰਘ ਬੁੱਟਰ,ਬੱਬੂ ਸਰਪੰਚ ਤੇੜਾ ਕਲਾਂ,ਐਸ.ਐਮ.ਸੀ ਕਮੇਟੀ ਕਿਆਮਪੁਰ ਦੇ ਚੇਅਰ ਪਰਸਨ ਬੀਬੀ ਅਮਰਜੀਤ ਕੌਰ, ਪੰਚਾਇਤ ਕਿਆਮਪੁਰ ਦੇ ਸਰਪੰਚ ਸਰਦਾਰ ਰਜਿੰਦਰ ਸਿੰਘ ਕਾਲਾ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਤੇ ਪਤਵੰਤੇ ਸੱਜਣਾਂ ਵਲੋਂ ਮੰਤਰੀ ਸਾਹਿਬ ਸ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਸਵਾਗਤ ਗੁਲਦਸਤਾ ਭੇਟ ਕਰਕੇ ਕੀਤਾ ਗਿਆ । ਸਤਿਕਾਰਯੋਗ ਮੰਤਰੀ ਸਾਹਿਬ ਨੇ ਉਦਘਾਟਨ ਕਰਨ ਉਪਰੰਤ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਖਤ ਮਿਹਨਤ ਕਰਕੇ ਜ਼ਿੰਦਗੀ ਵਿੱਚ ਚੰਗਾ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਕੈਬਨਟ ਮੰਤਰੀ ਨੇ ਸਮੁੱਚੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਇਕੱਠੇ ਹੋ ਕੇ ਯੁੱਧ ਲੜਨ ਲਈ ਪ੍ਰੇਰਿਆ। ਸਰਹੱਦੀ ਖੇਤਰ ਅਜਨਾਲਾ ਦੇ ਤਕਰੀਬਨ 12 ਤੋਂ 15 ਪਿੰਡ ਰਾਜੀਆਂ, ਭਲਾ ਪਿੰਡ, ਤੇੜੀ ,ਭੋਏਵਾਲੀ, ਮਹਿਲਾਂ ਵਾਲਾ, ਕਿਆਮਪੁਰ ,ਤੇੜਾ ਕਲਾਂ, ਬਾਠ ,ਖਤਰਾਏ ਕਲਾਂ ,ਸੈਂਸਰਾ ਕਲਾਂ ,ਕਪਤਗੜ੍ਹ, ਗੁਰੂ ਕਾ ਬਾਗ ਆਦਿ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਦੀਆਂ ਇੱਛਾਵਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਕੈਬਨਿਟ ਮੰਤਰੀ ਸਾਹਿਬ ਨੇ ਸਟੇਜ ਦੇ ਉੱਤੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕਿਆਮਪੁਰ ਵਿਖੇ ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪ ਸ਼ੁਰੂ ਕਰਨ ਲਈ ਹਾਮੀ ਭਰੀ ਅਤੇ ਉਨਾਂ ਨੇ ਇਸ ਕਾਰਜ ਸਬੰਧੀ ਸਕੂਲ ਦੇ ਪ੍ਰਿੰਸੀਪਲ ਸਰਦਾਰ ਗੁਰ ਪ੍ਰਕਾਸ਼ ਸਿੰਘ ਜੀ ਨੂੰ ਕਾਗਜੀ ਕਾਰਵਾਈ ਕਰਨ ਲਈ ਹੁਕਮ ਦਿੱਤੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਿਆਮਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਆਮਪੁਰ ਵਿੱਚ ਇੰਟਰਲਾਕ ਟਾਇਲਾਂ ਲਈ ਦੋ ਲੱਖ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਕੂਲ ਐਸ ਐਮ ਸੀ ਕਮੇਟੀ , ਕੈਪਟਨ ਰਛਪਾਲ ਸਿੰਘ ਸਕੂਲ, ਪ੍ਰਿੰਸੀਪਲ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਤੇ ਪਿੰਡ ਦੀ ਪੰਚਾਇਤ ਵਲੋਂ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ ਗਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



