(ਸਮਾਜ ਵੀਕਲੀ)
ਉਤਰ ਜਾਣੈ ਦੁਸ਼ਮਣਾਂ ਦੇ, ਚਿਹਰਿਓ ਨਾਕਾਬ ਦੇਖੀਂ
ਜੰਗ ਤੋਂ ਬਾਅਦ ਵਸੂ ਪੰਜਾਬ, ਹੋ ਆਬਾਦ ਦੇਖੀਂ
ਖ਼ਾਕ ਜਿਸ ਨੂੰ ਕਰਨ ਦੀ ਸੋਚੀ, ਹਕੂਮਤ ਦੇਸ਼ ਦੀ ਨੇ
ਓਸ ਹੀ ਪੰਜਾਬ ਤੇ ਫਿਰ , ਮਹਿਕਦੇ ਗੁਲਾਬ ਦੇਖੀਂ
ਮੌਤ ਤੋਂ ਹੀ ਜਿੰਦਗ਼ੀ ਖੋਹ, ਜੀਅ ਰਿਹੈ ਪੰਜਾਬ ਹੁਣ ਤਾਂ
ਦੇ ਸ਼ਹਾਦਤ ਸ਼ੁਕਰ ਕਰਦੀ, ਰੂਹ ਦੀ ਰਾਬਾਬ ਦੇਖੀਂ
ਅਣਖ ਇਸਦੇ ਖੂਨ ਵਿੱਚ ਹੈ, ਤੇਜ਼ ਬਾਣੀ ਬਖਸ਼ਦੀ ਹੈ
ਕਿੰਝ ਮੁੜ ਵੰਗਾਰਦੇ ਪੰਜਾਬ ਦੇ, ਮਹਿਤਾਬ ਦੇਖੀਂ
ਮੰਨਦਾਂ ਬਰਬਾਦ ਕਰਦੀ, ਜੰਗ ਅਕਸਰ ਨਾਸ਼ ਕਰਦੀ
ਮਲਬਿਆਂ ਦੇ ਢੇਰ’ਤੇ ਫੁੱਲ਼ , ਟਹਿਕਦੇ ਬੇ-ਹਿਸਾਬ ਦੇਖੀਂ
ਖ਼ੈਰ ਜਦ ਪੰਜਾਬ ਦੀ ਮੰਗਾਂ, ਤਾਂ ਤੇਰੀ ਮੰਗਦਾਂ ਮੈਂ
ਇੱਕ ਹੀ ਮਾਂ , ਜੰਮੇ ਜੌੜੇ, ਰੱਤ ਤੂੰ ਟੋਹ ਨਾਬ ਦੇਖੀ (ਨਾਭੁ
ਹੇਕ ਲਹਿੰਦੇ ਤੋਂ ਜਦੋਂ ਆਉਣੀ, ਕਹੇਗਾ ਵਾਹ ਚੜੵਦਾ
ਹੀਰ, ਸੱਸੀ, ਸਾਹਿਬਾਂ ਦਾ, ਰੇਤਗੜੵ ਸੁਣ ਕਾਵਿ-ਦੇਖੀਂ।
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
919465129168



