HOME ਅਵਿਕ ਭਾਟੀਆ ਦਾ ‘ ਪ੍ਰਾਈਡ ਆਫ਼ ਪੰਜਾਬ’ ਐਵਾਰਡ ਨਾਲ਼ ਕੀਤਾ ਸਨਮਾਨ

ਅਵਿਕ ਭਾਟੀਆ ਦਾ ‘ ਪ੍ਰਾਈਡ ਆਫ਼ ਪੰਜਾਬ’ ਐਵਾਰਡ ਨਾਲ਼ ਕੀਤਾ ਸਨਮਾਨ

2
“ਅਵਿਕ ਨੇ ਸਿਕਸ-ਬਾਰ ‘ਚ ਪੰਜਾਬ ਦਾ ਸਭ ਤੋਂ ਉੱਚਾ ਛਾਲ ਰਿਕਾਰਡ ਤੋੜ ਕੇ ਰਚਿਆ ਇਤਿਹਾਸ”
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਘੋੜਸਵਾਰੀ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਉਣ ਵਾਲੇ ਅਵਿਕ ਭਾਟੀਆ ਸਪੁੱਤਰ ਨਵੀਨ ਭਾਟੀਆ (ਗੋਲੂਮਾਜਰਾ) ਨੂੰ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ ਵਿਭਾਗ ਵੱਲੋਂ ਨਿਊ ਚੰਡੀਗੜ੍ਹ ਦੇ ਨੇੜੇ ਪੱਲਣਪੁਰ ਵਿਖੇ ਕਰਵਾਏ ਪੰਜਾਬ ਘੋੜਸਵਾਰੀ ਮੇਲੇ ਦੌਰਾਨ ਮੈਂਬਰ ਪਾਰਲੀਮੈਂਟ ਮੀਤ ਹੇਅਰ ਵਲੋਂ ‘ਪ੍ਰਾਈਡ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ  ਘੋੜਸਵਾਰੀ ਵਿੱਚ ਅਵਿਕ ਭਾਟੀਆ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਲਗਾਤਾਰ ਕਾਮਯਾਬੀ ਦਾ ਪ੍ਰਮਾਣ ਹੈ। ਇਸ ਘੋੜਸਾਵਰੀ ਮੇਲੇ ‘ਚ ਅਵਿਕ ਅਤੇ ਉਸ ਦੇ ਛੋਟੇ ਭਰਾ ਸ਼ੌਰਯਾ ਨੇ  5 ਘੋੜਿਆਂ ਨਾਲ ਹਿੱਸਾ ਲਿਆ ਅਤੇ ਸਾਰੇ ਵੱਡੇ ਇਵੈਂਟਸ ਵਿੱਚ ਮੈਡਲ ਜਿੱਤੇ। ਅਵਿਕ ਨੇ ਸਿਕਸ-ਬਾਰ ਵਿੱਚ ਪੰਜਾਬ ਦਾ ਸਭ ਤੋਂ ਉੱਚਾ ਛਾਲ ਰਿਕਾਰਡ ਤੋੜ ਕੇ ਇਤਿਹਾਸ ਰਚਿਆ ਹੈ। ਜਿਕਰਯੋਗ ਹੈ ਕਿ ਅਵਿਕ ਭਾਟੀਆ ਤਿੰਨ ਵਾਰ ਭਾਰਤ ਦੀ ਇੰਟਰਨੈਸ਼ਨਲ ਇਕ੍ਵੈਸਟ੍ਰੇਅਨ ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਹਾਲ ਹੀ ਵਿੱਚ ਉਹ ਏਸ਼ੀਅਨ ਯੂਥ ਗੇਮਜ਼—ਬਹਿਰੇਨ ਵਿੱਚ ਭਾਰਤ ਦੀ ਇਕ੍ਵੈਸਟ੍ਰੇਅਨ ਟੀਮ ਦਾ ਹਿੱਸਾ ਰਿਹਾ। 2019 ਤੋਂ 2025 ਤੱਕ ਅਵਿਕ ਭਾਟੀਆ ਲਗਾਤਾਰ ਨੈਸ਼ਨਲ ਮੈਡਲ ਜਿੱਤਦਾ ਆ ਰਿਹਾ ਹੈ। ਇਸੇ ਤਰ੍ਹਾਂ ਅਵਿਕ ਭਾਟੀਆ ਦੇ ਛੋਟੇ ਭਰਾ ਸ਼ੌਰਯਾ ਨੇ ਸਿਰਫ਼ 9 ਸਾਲ ਦੀ ਉਮਰ ਵਿੱਚ ਨੈਸ਼ਨਲ ਇੰਡਿਵਿਜੁਅਲ ਮੈਡਲ ਜਿੱਤ ਕੇ ਭਾਰਤ ਦਾ ਸਭ ਤੋਂ ਛੋਟਾ ਘੋੜਸਵਾਰ ਬਣਨ ਦਾ ਰਿਕਾਰਡ ਬਣਾਇਆ ਹੈ। ਸ਼ੌਰਯਾ ਦੀ ਟ੍ਰੇਨਿੰਗ ਵੀ ਅਵਿਕ ਭਾਟੀਆ ਕਰਵਾ ਰਿਹਾ ਹੈ, ਜਿਸ ਕਾਰਨ ਉਸਦੀ ਪ੍ਰਗਤੀ ਅਤੇ ਅਨੁਸ਼ਾਸਨ ਨੌਜਵਾਨ ਘੋੜਸਵਾਰੀ ਵਿੱਚ ਇੱਕ ਨਵਾਂ ਮਾਪਦੰਡ ਬਣ ਰਹੇ ਹਨ। ਅਵਿਕ ਭਾਟੀਆ ਨੂੰ ‘ਪ੍ਰਾਈਡ ਆਫ਼ ਪੰਜਾਬ’ ਦਾ ਅਵਾਰਡ ਦੇਣ ਮੌਕੇ ਸਾਂਸਦ ਮੀਤ ਹੇਅਰ ਨਾਲ਼ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ), ਦਿਵਿਆ ਪੀ ਐੱਸ. ਡੀ. ਐੱਮ. ਖਰੜ ਸਮੇਤ ਹੋਰ ਅਧਿਕਾਰੀ ਤੇ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਹਿਫ਼ਿਲਾਂ 
Next article” ਮਾਜ਼ੂਸੀ ਦੇ ਆਲਮ ਨੂੰ ਸਕੂਨ ਬਖਸ਼ਦੀ ਪੁਸਤਕ ਖੂਬ ਕਿਹਾ ਉਸਤਾਦ”