ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੀ ਰਾਤ ਤੋਂ ਹੀ ਹੋ ਰਹੀ ਭਾਰੀ ਬਾਰਿਸ਼ ਤੇ ਤੇਜ਼ ਹਨੇਰੀ ਦੇ ਕਾਰਣ ਸਥਾਨਕ ਅੱਪਰਾ ਤੋਂ ਬੰਗਾ ਮੁੱਖ ਮਾਰਗ ‘ਤੇ ਸੜਕ ਕਿਨਾਰੇ ਸਥਿਤ ਇੱਕ ਭਾਰੀ ਟਾਹਲੀ ਦਾ ਦਰੱਖਤ ਸੜਕ ਵਿਚਕਾਰ ਡਿੱਗ ਪਿਆ | ਜਿਸ ਕਾਰਣ ਕਈ ਘੰਟੇ ਟ੍ਰੈਫ਼ਿਕ ਜਾਮ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਦਰੱਖਤ ਦੇ ਡਿੱਗਣ ਦੇ ਕਾਰਣ ਸਾਰੀ ਸੜਕ ਬਲਾਕ ਹੋ ਗਈ | ਜੇਕਰ ਇਹ ਦਰੱਖਤ ਕਿਸੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ‘ਤੇ ਡਿੱਗ ਜਾਂਦਾ ਤਾਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ | ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦਰੱਖਤ ਨੂੰ ਕੱਟ ਕੇ ਟ੍ਰੈਫ਼ਿਕ ਚਾਲੂ ਕਰਵਾਇਆ ਗਿਆ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



