HOME ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 82ਵੀਂ ਬਰਸੀ ਤੇ ਫਰੀ ਜਨਰਲ...

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 82ਵੀਂ ਬਰਸੀ ਤੇ ਫਰੀ ਜਨਰਲ ਮੈਡੀਕਲ ਤੇ ਖੂਨਦਾਨ ਕੈਂਪ ਆਰੰਭ ਹੋਇਆ

3
 ਸੰਸਾਰ ਦੇ ਸਾਰੇ ਦਾਨਾਂ ਵਿੱਚੋਂ ਸਭ ਤੋਂ ਉੱਤਮ ਖੂਨਦਾਨ ਮਹਾ-ਦਾਨ ਹੈ -ਸੰਤ ਬਾਬਾ ਗੁਰਜੀਤ ਸਿੰਘ 
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਵਿਸ਼ਵ ਪ੍ਰਸਿੱਧ ਭਗਤੀ ਦਾ ਘਰ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਗੁਰਦੁਆਰਾ ਨਾਨਕਸਰ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 82ਵੀਂ ਸਾਲਾਨਾ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵੱਲੋਂ ਵਰੋਸਾਏ ਨਾਨਕਸਰ ਦੇ ਸਮੂਹ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ-ਰੇਖ ਹੇਠ ਮਹਾਨ ਖੂਨਦਾਨ ਕੈਂਪ ਦੀ ਆਰੰਭਤਾ ਬਾਬਾ ਈਸ਼ਰ ਸਿੰਘ, ਡਾ: ਬਲਵਿੰਦਰ ਸਿੰਘ ਅਤੇ ਸੁਖ ਸਾਗਰ (ਚੈ) ਸੁਸਾਇਟੀ (ਰਜਿ:) ਜਗਰਾਉਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਤੇ ਮਹਾਨ ਖੂਨਦਾਨ ਕੈਂਪ, ਫਰੀ ਜਨਰਲ ਮੈਡੀਕਲ ਕੈਂਪ, ਫਰੀ ਦਵਾਈਆਂ ਅਤੇ ਫਰੀ ਹੋਮੀਓਪੈਥਿਕ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਕਰਨ ਸਮੇਂ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਦੇ ਸਾਰੇ ਦਾਨਾਂ ਵਿੱਚੋਂ ਸਭ ਤੋਂ ਉੱਤਮ ਤੇ ਮਹਾਨ ਖੂਨਦਾਨ ਹੈ ਕਿਉੁਂਕਿ ਖੂਨ ਹਸਪਤਾਲ ਵਿੱਚ ਜਾਂ ਕਿਸੇ ਵੀ ਕੈਮਿਕਲ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹਰੇਕ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ। ਇਸ ਮੌਕੇ ਤੇ ਗਲੋਬਲ ਹਾਰਟ ਹਸਪਤਾਲ ਵੱਲੋਂ ਡਾ: ਬਰਜੇਸ਼ ਬਧਾਨ ਹਾਰਟ ਸਪੈਸ਼ਲਿਸਟ ਦੀ ਟੀਮ ਵੱਲੋਂ ਹੱਡੀਆਂ ਦੇ ਮਾਹਿਰ ਡਾ: ਅਮਤੋਜ ਸਿੰਘ ਖਾਰਾ, ਮੈਡੀਸਨ ਡਾ: ਅਮਰਿੰਦਰ ਸਿੰਘ ਨੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ। ਇਸ ਮੌਕੇ ਤੇ ਬਾਬਾ ਬਿੰਦਰ ਸਿੰਘ ਰਾਜਸਥਾਨ ਵਾਲੇ, ਭਾਈ ਮਨਦੀਪ ਸਿੰਘ, ਜੋਗਿੰਦਰ ਸਿੰਘ ਕਾਲਾ, ਬਲਦੇਵ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਯੂਥ ਅਕਾਲੀ ਆਗੂ ਮਨਵਿੰਦਰ ਸਿੰਘ ਲੱਕੀ, ਡਾ: ਲਛਮਨ ਸਿੰਘ ਢਿੱਲੋਂ, ਡਾ: ਮੇਜਰ ਸਿੰਘ, ਡਾ: ਸ਼ਾਇਨੀ ਚਲੋਤਰਾ ਐਸੋਸੀਏਟ ਪ੍ਰੋਫ਼ੈਸਰ ਲਾਰਡ ਮਹਾਂਵੀਰ ਹੋਮੀਓਪੈਥਿਕ ਮੈਡੀਕਲ ਕਾਲਜ, ਡਾ: ਅਭਿਸ਼ੇਕ ਸਿੰਗਲਾ, ਡਾ: ਕਰਮਜੀਤ ਸਿੰਘ, ਦਰਸ਼ਨ ਸਿੰਘ ਭੁੰਭਰਾਹ, ਰਾਜਿੰਦਰ ਸਿੰਘ ਮਿੱਠਾ, ਸਿਕੰਦਰ ਸਿੰਘ ਗਿੱਲ, ਕੁਲਦੀਪ ਸਿੰਘ, ਦਰਸ਼ਨ ਸਿੰਘ ਲੱਕੀ, ਹਰਬੰਸ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ਤੋਂ ਬੰਗਾ ਮੁੱਖ ਮਾਰਗ ‘ਤੇ ਸੜਕ ‘ਚ ਡਿੱਗਾ ਭਾਰੀ ਦਰੱਖਤ, ਕਈ ਘੰਟੇ ਟ੍ਰੈਫਿਕ ਜਾਮ
Next articleRahul Gandhi: Personal Politics Over National Interest During India’s Tariff Crisis