HOME ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਵੱਲੋਂ ਫਰੀ ਮੈਡੀਕਲ ਕੈਂਪ ਪਿੰਡ...

ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਵੱਲੋਂ ਫਰੀ ਮੈਡੀਕਲ ਕੈਂਪ ਪਿੰਡ ਕਰੀਹਾ ਵਿਖੇ ਲਗਾਇਆ ਜਾ ਰਿਹਾ ਹੈ

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜ਼ੂਕੇਸ਼ਨਲ ਟਰੱਸਟ ਥਾਦੀਆ ਵੱਲੋਂ ਸਵ ਸਰਨਾ ਰਾਮ ਅਤੇ ਸਵ ਬੀਬੀ ਪਿਆਰੋ ਦੀ ਬਰਸੀ ਤੇ ਨਿੱਘੀ ਯਾਦ ਵਿੱਚ ਫਰੀ ਮੈਡੀਕਲ ਕੈਂਪ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਕਰੀਹਾ ਵਿਖੇ ਲਗਾਇਆ ਜਾ ਰਿਹਾ ਹੈ ।ਜੋ ਕਿ 30 ਅਗਸਤ 2025 ਦਿਨ ਸ਼ਨੀਵਾਰ ਨੂੰ 10 ਵਜੇ ਤੋਂ 2 ਵੱਜੇ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਕਰੀਹਾ ਜ਼ਿਲ੍ਹਾ ਸ ਭ ਸ ਨਗਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਡਾ ਜਸਲੀਨ ਪਾਹਵਾ ਐਮ ਡੀ ਮੈਡੀਸਨ,ਡਾ ਰੀਤਿਕਾ ਐਮ ਡੀ ਗਾਇਨੀ ਔਰਤਾਂ ਦੇ ਮਾਹਿਰ,ਡਾ ਮੁਕੇਸ਼ ਅੱਖਾਂ ਦੇ ਮਾਹਿਰ,ਡਾ ਹਰਤੇਸ ਪਾਹਵਾ ਬੱਚਿਆਂ ਦੇ ਮਾਹਿਰ ਆਦਿ ਡਾਕਟਰ ਸਾਹਿਬਾਨ ਪਹੁੰਚ ਰਹੇ ਹਨ। ਇਸ ਵਿੱਚ ਫ੍ਰੀ ਈ ਸੀ ਜੀ,ਫਰੀ ਦੁਵਾਈਆ ,ਫਰੀ ਸ਼ੂਗਰ ਚੈੱਕ ਅਪ, ਮੁਫ਼ਤ ਐਨਕਾਂ ਅਤੇ ਲੈਬ ਅੱਧੇ ਰੇਟ ਤੇ ਕੀਤੇ ਜਾਣਗੇ। ਵੱਲੋਂ ਅਵਤਾਰ ਜੱਸਲ ਅਤੇ ਚਾਂਦ ਕਿਰਨ ਯੂ ਐਸ ਏ ਸੇਵਾ ਕਰ ਰਹੇ ਹਨ। ਇਸ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਚੈਰੀਟੇਬਲ ਹਸਪਤਾਲ ਅਤੇ ਐਜ਼ੂਕੇਸ਼ਨਲ ਟਰੱਸਟ ਥਾਦੀਆ ਵਾਲੇ ਇਸ ਮੈਡੀਕਲ ਕੈਂਪ ਵਿੱਚ ਸੇਵਾ ਨਿਭਾ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਰਾਜਸਥਾਨ ਦੇ ਉਦੈਪੁਰ ਵਿੱਚ ਭਿਆਨਕ ਹਾਦਸਾ, ਕਾਰ ਓਵਰਫਲੋਅਡ ਨਾਲੇ ਵਿੱਚ ਡਿੱਗੀ; ਪੰਜ ਲੋਕ ਲਾਪਤਾ
Next articleਅੱਪਰਾ ਤੋਂ ਬੰਗਾ ਮੁੱਖ ਮਾਰਗ ‘ਤੇ ਸੜਕ ‘ਚ ਡਿੱਗਾ ਭਾਰੀ ਦਰੱਖਤ, ਕਈ ਘੰਟੇ ਟ੍ਰੈਫਿਕ ਜਾਮ