ਕਈ ਦਿਨਾਂ ਤੋਂ

ਮੀਨਾ ਮਹਿਰੋਕ

(ਸਮਾਜ ਵੀਕਲੀ)

ਦਿਖਿਆ ਨਹੀਓਂ ਕਈ ਦਿਨਾਂ ਤੋਂ !!
ਲਿਖਿਆ ਨਹੀਓਂ ਕਈ ਦਿਨਾਂ ਤੋਂ !!

ਵਿੱਕਦਾ ਦਿਲ ਸੀ ਓਹਦੀ ਖ਼ਾਤਰ
ਵਿਕਿਆ ਨਹੀਓਂ ਕਈ ਦਿਨਾਂ ਤੋਂ !!

ਉਹ ਸੀ,ਦਿਲ ਸੀ ਟਿੱਕਿਆ ਰਹਿੰਦਾ
ਟਿਕਿਆ ਨਹੀਂਓ ਕਈ ਦਿਨਾਂ ਤੋਂ !!

ਸ਼ੇਅਰ ਗ਼ਜ਼ਲ ਦਾ ਕਿੱਦਾਂ ਕਹਿਣਾ
ਸਿਖਿਆ ਨਹੀਓਂ ਕਈ ਦਿਨਾਂ ਤੋਂ !!

ਲਗਦੈ ਹੁਣ ਨਾ ਚੇਤੇ ਕਰਦਾ
ਛਿਕਿਆ ਨਹੀਂਓ ਕਈ ਦਿਨਾਂ ਤੋਂ !!

ਮੀਨਾ ਮਹਿਰੋਕ ✍️
7986558309

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੀਰੂ ਜੱਸਲ ਦੇ ਧਾਰਮਿਕ ਟਰੈਕ ਗੁਰੂ ਮੇਰਾ ਦਾ ਪੋਸਟਰ ਡਾ ਮਨਦੀਪ ਕਮਲ (SMO) ਨਵਾਂਸ਼ਹਿਰ ਵੱਲੋਂ ਰਲੀਜ ਕੀਤਾ ਗਿਆ।
Next articleਬਹੁਮਤ…