ਸ਼ਗਨ /ਬਦਸ਼ਗਨੀਆ

(ਸਮਾਜ ਵੀਕਲੀ)

ਭਾਗ ਕੌਰੇ ਚਲ ਆਜਾ ਚਲੀਏ ਸਵਰਨੀ ਦੇ ਘਰ ਅਫ਼ਸੋਸ ਕਰ ਆਈਏ । ਵੇਹੜੇ ਵਿਚਲੀ ਨੰਦੋ ਭਾਬੀ ਨੇ ਅਵਾਜ਼ ਮਾਰੀ ।

ਨਾਂ ਭਾਬੀ ਮੈਂ ਕਿਵੇਂ ਜਾਂਵਾ ਅਜੇ ਚਾਰ ਦਿਨ ਨਹੀਂ ਹੋਏ ਕੁੜੀ ਮੁਕਲਾਵੇ ਤੋਰੀ ਨੂੰ ਅਜੇ ਤਾਂ ਸ਼ਗਨ ਵੀ ਪੂਰੇ ਨਹੀਂ ਹੋਏ।

ਤੂੰ ਜਾਇਆ ,ਸ਼ਾਮੀ ਮਿੰਦਰ ਦੇ ਬਾਪੂ ਨੂੰ ਭੇਜ ਦਿਆਂ ਗੀ।

ਦੋ ਕੁ ਸਾਲ ਬਾਦ ਭਾਗ ਕੌਰ ਨੇ ਮਿੰਦਰ ਦੇ ਵਿਆਹ ਦਾ ਸਾਹਾ ਸਿਦਾਇਆ।ਵਿਆਹ ਵਿੱਚ ਸਾਰੇ ਨਾਨਕੇ ਦਾਦਕੇ ਇਕਠੇ ਹੋ ਰਹੇ ਸਨ ।ਚੰਗਾ ਰੌਣਕ ਮੇਲਾ ਲੱਗਿਆ ਹੋਇਆ ਸੀ। ਅਚਾਨਕ ਮਿੰਦਰ ਦਾ ਬਾਪੂ ਗਸ਼ ਖਾਕੇ ਡਿੱਗ ਪਿਆ ਅਟੈਕ ਆ ਗਿਆ ਤਾਂ ਮੁੜਕੇ ਉੱਠ ਨਾਂ ਹੋਇਆ। ਸਾਰਿਆਂ ਨੂੰ ਸੋਚਾਂ ਪੈ ਗਈਆਂ, ਹੁਣ ਕੀ ਹੋਉ।

ਘਰ ਬਿਰਾਦਰੀ ਨੇ ਫੈਸਲਾ ਕੀਤਾ ਕਿ ਪਹਿਲਾਂ ਸੰਸਕਾਰ ਕਰ ਆਉ ।ਸਾਹਾ ਅਗਾਂਹ ਨਹੀਂ ਟਪਾਈ ਦਾ।

ਚੂੜਾ ਪਾਕੇ ਬੈਠੀ ਸਾਹੇ ਵੱਧੀ ਕੁੜੀ ਦਾ ਕੀ ਕਸੂਰ। ਸਾਰਿਆਂ ਮਿਲ ਬੈਠਕੇ ਫੈਸਲਾ ਕੀਤਾ ਤੇ ਸ਼ਰੀਕੇ ਵਿੱਚ ਲੱਗਦੇ ਮਿੰਦਰ ਦੇ ਚਾਚੇ ਜਾਕੇ ਮਿੰਦਰ ਨੂੰ ਵਿਆਹ ਕੇ ਅਪਣੇ ਘਰ ਲੈ ਆਏ। ਤਾਂ ਹੀ ਤਾਂ ਕਹਿੰਦੇ ਸ਼ਗਨ/ ਬਦਸ਼ਗਨੀਆਂ ਦੀ ਅਹਿਮੀਅਤ ਸਭ ਰੱਬ ਆਸਰੇ ਹੁੰਦੀ।
ਧੰਨਵਾਦ।

ਬਲਰਾਜ ਚੰਦੇਲ ਜੰਲਧਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧੂਰੀ ਜ਼ਿੰਦਗੀ
Next articleਐਨੇ ਖ਼ਾਨੇ ਰਿਸ਼ਤਿਆਂ ਦੇ..