ਲੇਖਕਾਂ ਨੇ ਬਿਲ ਵਾਪਸੀ ਦੀ ਖ਼ੁਸ਼ੀ ਮਨਾਈ

ਅਖੀਰ ਵਿੱਚ ਮੂਲ ਚੰਦ ਸ਼ਰਮਾ ਦੁਆਰਾ ਲਿਖੇ ਗੀਤ " ਪਾਣੀ ਹੈ ਅਨਮੋਲ " ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ . ਅਗਲੀ ਸਾਹਿੱਤਕ ਇਕੱਤਰਤਾ 02 ਜਨਵਰੀ 2022 ਨੂੰ ਨਵੇਂ ਵਰੇ੍ ਦੇ ਆਗਮਨ ਨੂੰ ਸਮਰਪਿਤ ਸਭਾ ਦੇ ਦਫ਼ਤਰ ਵਿਖੇ ਹੋਵੇਗੀ .

ਧੂਰੀ- (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਸ਼ੀ੍ ਮੂਲ ਚੰਦ ਸ਼ਰਮਾ ਦੀ ਪ੍ਧਾਨਗੀ ਹੇਠ ਡਾ . ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਵਿਖੇ ਹੋਈ . ਸਭਾ ਦੇ ਸਮੁੱਚੇ ਮੈਂਬਰ ਭਾਵੇਂ ਮੁੱਢ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆ ਰਹੇ ਸਨ ਪਰੰਤੂ ਇਸ ਵਾਰੀ ਦੀ ਬੈਠਕ ਤਾਂ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਹੀ ਸਮਰਪਿਤ ਹੋ ਨਿੱਬੜੀ .
ਸਭ ਤੋਂ ਪਹਿਲਾਂ ਗੁਰਮੀਤ ਬਾਵਾ , ਮੋਹਨ ਭੰਡਾਰੀ , ਕੁਲਵੰਤ ਸਿੰਘ ਸੂਰੀ , ਸੁਰਿੰਦਰ ਬਚਨ , ਪੋ੍ . ਗੁਰਨਾਮ ਸਿੰਘ , ਵਿਨੋਦ ਦੂਆ ਅਤੇ ਜਨ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ . ਇੱਕ ਵੱਖਰੇ ਮਤੇ ਰਾਹੀਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ‘ਤੇ ਖ਼ੁਸ਼ੀ ਦਾ ਪ੍ਗਟਾਵਾ ਅਤੇ ਸੰਘਰਸ਼ੀ ਯੋਧਿਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ .
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਸ਼ੈਲੇਂਦਰ ਕੁਮਾਰ ਗਰਗ ਦੇ ਖ਼ੂਬਸੂਰਤ ਗੀਤ ਨਾਲ਼ ਹੋਣ ਉਪਰੰਤ ਪੇਂਟਰ ਸੁਖਦੇਵ ਧੂਰੀ , ਗੁਰਮੀਤ ਸੋਹੀ , ਸੁਖਵਿੰਦਰ ਲੋਟੇ , ਗੁਰਜੰਟ ਮੀਮਸਾ , ਮੀਤ ਸਕਰੌਦੀ , ਗੁਰਦਿਆਲ ਨਿਰਮਾਣ , ਅਤੇ ਮੂਲ ਚੰਦ ਸ਼ਰਮਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਆਂ , ਵਾਰਤਿਕ ਰਚਨਾਵਾਂ ਦੇ ਦੌਰ ਵਿੱਚ ਜਗਦੇਵ ਸ਼ਰਮਾ , ਗੁਰਤੇਜ ਮੱਲੂ ਮਾਜਰਾ , ਲੀਲੇ ਖਾਨ , ਅਮਨਦੀਪ ਕੌਰ ਅਤੇ ਕਾ. ਸੁਖਦੇਵ ਸ਼ਰਮਾ ਨੇ ਕਹਾਣੀਆਂ , ਲੇਖ ਅਤੇ ਆਪਣੇ ਵਿਚਾਰ ਹਾਜ਼ਰੀਨ ਨਾਲ਼ ਸਾਂਝੇ ਕੀਤੇ .

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMoon calls for ‘greater efforts’ to prevent Omicron spread
Next articleGlobal Covid caseload tops 266.3 mn