HOME ਬਰ੍ਹਮੀ ਵਿਖੇ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਰਾਜੂ ਰਾਏਕੋਟ ਨੇ ਵੰਡੀਆਂ ਖੇਡ...

ਬਰ੍ਹਮੀ ਵਿਖੇ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਰਾਜੂ ਰਾਏਕੋਟ ਨੇ ਵੰਡੀਆਂ ਖੇਡ ਕਿੱਟਾਂ

3
ਰਾਏਕੋਟ,  (ਸਮਾਜ ਵੀਕਲੀ)  :ਗੁਰਭਿੰਦਰ ਗੁਰੀ – ਨੇੜਲੇ ਪਿੰਡ ਬਰ੍ਹਮੀ ਵਿਖੇ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਜਗਮੇਲ ਸਿੰਘ ਰਾਜੂ ਰਾਏਕੋਟ (ਪ੍ਰਾਪਰਟੀ ਡੀਲਰ) ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਰਾਜੂ ਰਾਏਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਅਤੇ ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਦੇ ਉਦੇਸ਼ ਨਾਲ ਅੱਜ ਉਨ੍ਹਾਂ ਵੱਲੋਂ ਬਰ੍ਹਮੀ ਫੁੱਟਬਾਲ ਕਲੱਬ ਦੇ 30 ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਖੇਡਾਂ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜਰੂਰੀ ਹਨ।ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਦੂਰ ਰੱਖਿਆ ਜਾ ਸਕਦਾ ਹੈ। ਰਾਜੂ ਨੇ ਕਿਹਾ ਕਿ ਐਨਆਰਆਈਜ਼ ਵੀਰਾਂ ਨੂੰ ਅਜਿਹੇ ਨੇਕ ਕਾਰਜਾਂ ਲਈ ਅੱਗੇ ਆਉੇਣਾ ਚਾਹੀਦਾ ਹੈ, ਕਿਉਂਕਿ ਇਹੋ ਜਿਹੀਆਂ ਪਹਿਲਕਦਮੀਆਂ ਨਾਲ ਨੌਜਵਾਨਾਂ ਤੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਦੀ ਹੈ। ਇਸ ਮੌਕੇ ਸਰਪੰਚ ਹਰਨੇਕ ਸਿੰਘ ਅਤੇ ਕਲੱਬ ਵੱਲੋਂ ਇਸ ਨੇਕ ਕਾਰਜ ਲਈ ਜਗਮੇਲ ਸਿੰਘ ਰਾਜੂ ਰਾਏਕੋਟ (ਪ੍ਰਾਪਰਟੀ ਡੀਲਰ) ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪਰਵਿੰਦਰ ਸਿੰਘ ਕੈੜਾ, ਕੋਚ ਗੁਰਪ੍ਰੀਤ ਸਿੰਘ, ਜਗਦੀਸ਼ ਸਿੰਘ, ਸੁਖਜੀਤ ਸਿੰਘ, ਕੁਲਵੰਤ ਸਿੰਘ, ਅਕਾਸ਼ਦੀਪ ਸਿੰਘ, ਪਵਿੱਤਰਜੋਤ ਸਿੰਘ, ਹਰਸ਼ ਸਿੰਘ, ਕਰਨ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਕਮਲਪ੍ਰੀਤ ਸਿੰਘ, ਖੇਮਨ ਸਿੰਘ, ਜਸਪ੍ਰੀਤ ਸਿੰਘ, ਜੱਗੀ ਸਿੰਘ, ਕੁਲਜੀਤ ਸਿੰਘ, ਮੰਟਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਕੁੜੀ ਦੇ ਵਿਆਹ ਤੇ ਜ਼ਰੂਰੀ ਸਮੱਗਰੀ ਦਿੱਤੀ
Next articleਲੁਧਿਆਣਾ ਵਿੱਚ ਮਨਰੇਗਾ ਕਾਮਿਆਂ ਵੱਲੋਂ ਵਿਸ਼ਾਲ ਰੋਸ ਰੈਲੀ *ਵੱਡੀ ਗਿਣਤੀ ਵਿੱਚ ਕਾਮਿਆਂ ਨੇ ਕੀਤੀ ਸ਼ਮੂਲੀਅਤ