ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਦੁਆਬੇ ਦੇ ਪ੍ਰਸਿੱਧ ਲੋਕ ਗਾਇਕ ਐਸ ਰਿਸ਼ੀ ਜੋ ਅੱਜਕੱਲ੍ਹ ਕਨੇਡਾ ਨੇ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਪੂਜਨੀਕ ਮਾਤਾ ਸਤਿਕਾਰਯੋਗ ਪ੍ਰੀਤਮ ਕੌਰ ਜੀ ਬੀਤੀ 13 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਸਨ । ਉਹਨਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਸੱਜਣਾ ਮਿੱਤਰਾਂ ਸਮੂਹ ਰਿਸ਼ਤੇਦਾਰਾਂ ਅਤੇ ਕਲਾਕਾਰ ਭਾਈਚਾਰੇ ਵਲੋਂ ਸ਼ਿਰਕਤ ਕੀਤੀ ਗਈ । ਪਿੰਡ ਸੁਸਾਣਾ ਨੇੜੇ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਰਖਾਏ ਗਏ ਪਾਠ ਦੇ ਭੋਗ ਉਪਰੰਤ ਬੀਬੀ ਨੀਲਮ ਜੀ ਬਹਿਰਾਮ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਬਾਅਦ ਵਿਚ ਮੰਚ ਸੰਚਾਲਕ ਬਲਦੇਵ ਰਾਹੀ ਅਤੇ ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਂਵਾਲਾ ਨੇ ਵਿਛੜੀ ਰੂਹ ਨੂੰ ਦਿੱਲ ਨੂੰ ਛੂਹ ਜਾਣ ਵਾਲੇ ਲਫ਼ਜ਼ਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗਾਇਕ ਸੋਹਣ ਸ਼ੰਕਰ, ਗਾਇਕ ਚਰਨਜੀਤ ਚੰਨੀ, ਗਾਇਕ ਰਾਜਨ ਗਿੱਲ ਅਤੇ ਦਵਿੰਦਰ ਚੌਲਾਂਗ , ਗੀਤਕਾਰ ਮਿੰਟੂ ਕਾਲੂਵਾਹਰ ਅਤੇ ਵੱਖ-ਵੱਖ ਧਾਰਮਿਕ ,ਸਮਾਜਿਕ ,ਰਾਜਨੀਤਿਕ ਵਰਗਾਂ ਦੇ ਮੋਹਤਬਰ ਵਿਅਕਤੀਆਂ ਅਤੇ ਇੰਟਰਨੈਸ਼ਨਲ ਪੰਜਾਬੀ ਕਲਚਰ ਸੋਸਾਇਟੀ ਸ਼ਾਮ ਚੁਰਾਸੀ ਦੇ ਅਹੁਦੇਦਾਰ ਵੀ ਹਾਜ਼ਰ ਹੋਏ। ਗਾਇਕ ਐਸ ਰਿਸ਼ੀ, ਉਹਨਾਂ ਦੇ ਭਰਾਵਾਂ ਕਸ਼ਮੀਰੀ ਲਾਲ , ਏ ,ਐਸ ਆਈ ਪਰਮਜੀਤ ਅਤੇ ਰਘਬੀਰ ਸਿੰਘ ਵਲੋਂ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj