HOME ਅੱਗ ਦਾ ਤਾਂਡਵ, ਪਿੰਡ ਤੂਰਾਂ ਦੇ ਨੇੜੇ 500 ਸਫੈਦੇ ਦੇ ਦਰੱਖਤ ਸੜੇ

ਅੱਗ ਦਾ ਤਾਂਡਵ, ਪਿੰਡ ਤੂਰਾਂ ਦੇ ਨੇੜੇ 500 ਸਫੈਦੇ ਦੇ ਦਰੱਖਤ ਸੜੇ

2

*ਨੇੜੇ ਹੀ ਪੈਟਰੋਲ ਪੰਪ ਸਥਿਤ ਹੋਣ ਕਾਰਣ ਵੱਡਾ ਹਾਦਸਾ ਹੋਣ ਤੋਂ ਹੋਇਆ ਵਾਲ ਵਾਲ ਬਚਾਅ

*ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਇੱਕ ਪਾਸੇ ਜਿੱਥੇ ਅੱਤ ਦੀ ਪੈ ਰਹੀ ਗਰਮੀ ਦੇ ਕਾਰਣ ਮਨੁੱਖ ਤੇ ਜੀਵ ਜੰਤੂ ਤ੍ਰਾਹ ਤ੍ਰਾਹ ਕਰ ਰਹੇ ਹਨ, ਉੱਥੇ ਹੀ ਕਈ ਮਨੁੱਖ ਆਪਣੀ ਮਾੜੀ ਸੋਚ ਤੇ ਮਾਨਸਿਕਤਾ ਤੋਂ ਬਾਜ਼ ਨਹੀਂ ਆ ਰਹੇ | ਅੱਜ ਸ਼ਾਮ ਜਦੋਂ ਤੇਜ਼ ਹਨੇਰੀ ਵਗ ਰਹੀ ਸੀ ਤਾਂ ਕਿਸੇ ਵਿਅਕਤੀ ਵਲੋਂ ਖੇਤਾਂ ਨੂੰ  ਲਗਾਈ ਅੱਗ ਦੇ ਕਾਰਣ ਨਾਲ ਦੇ ਖੇਤਾਂ ‘ਚ ਖੜੇ 500 ਸਫੈਦੇ ਦੇ ਦਰੱਖਤ ਸੜ ਗਏ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੇ ਦਰੱਖਤਾਂ ਤੇ ਖੇਤਾਂ ਦੀ ਸਾਂਭ ਸੰਭਾਲ ਕਰ ਰਹੇ ਸਰਬਜੀਤ ਸਿੰਘ ਰਾਣਾ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਅੱਜ ਸ਼ਾਮ ਲਗਭਗ 5 ਵਜੇ ਜਦੋਂ ਤੇਜ਼ ਹਨੇਰੀ ਵਗ ਰਹੀ ਸੀ ਤਾਂ ਪਿੰਡ ਤੂਰਾਂ ਵਾਲੇ ਪਾਸੇ ਕਿਸੇ ਵਿਅਕਤੀ ਵਲੋਂ ਖੇਤਾਂ ਨੂੰ  ਅੱਗ ਲਗਾਈ ਹੋਈ ਸੀ, ਜੋ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ‘ਚ ਤਬਦੀਲ ਹੋ ਗਈ | ਅੱਗ ਦੇ ਕਾਰਣ ਨਾਲ ਦੇ ਖੇਤਾਂ ‘ਚ ਲੱਗੇ ਹੋਏ ਲਗਭਗ 500 ਸਫੈਦੇ ਦੇ ਦਰੱਖਤ ਬੁਰੀ ਤਰਾਂ ਸੜ ਗਏ | ਪਿੰਡ ਛੋਕਰਾਂ ਦੇ ਵਾਸੀਆਂ ਨੇ ਲਗਭਗ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਨਿਰਮਲ ਸਿੰਘ ਚੌਂਕੀ ਇੰਚਾਰਜ ਅੱਪਰਾ ਵੀ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪਹੁੰਚ ਗਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ਼ਬਦ-ਗੁਰੂ ਤੋਂ ਤੱਤੀ ਤਵੀ ਤੱਕ ਦਾ ਸਫ਼ਰ
Next articleਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਕਪੂਰਥਲਾ ਵਿਖੇ ਵਿੱਦਿਅਕ ਟੂਰ ਲਗਾਇਆ