ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਕਪੂਰਥਲਾ ਸ਼੍ਰੀਮਤੀ ਮਮਤਾ ਬਜਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾਂ ਅਤੇ ਸਰਕਾਰੀ ਹਾਈ ਸਕੂਲ ਖਾਨੋਵਾਲ ਕਪੂਰਥਲਾ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ। ਵਿਗਿਆਨ ,ਕਲਾ ਅਤੇ ਮਨੋਰੰਜਨ ਦੇ ਇਸ ਸੰਗਮ ਦਾ ਉਦੇਸ਼ ਜਿੱਥੇ ਬੱਚਿਆਂ ਅਤੇ ਆਮ ਲੋਕਾਂ ਅੰਦਰ ਵਿਗਿਆਨਕ ਸੋਚ ਪੈਦਾ ਕਰਨਾ ਹੈ, ਉੱਥੇ ਹੀ ਉਹਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਨਾਲ ਜੋੜਨਾ ਵੀ ਹੈ, ਤਾਂ ਜੋ ਉਹ ਇਸ ਤੋਂ ਪ੍ਰੇਰਿਤ ਹੋ ਕੇ ਆਪਣਾ ਭਵਿੱਖ ਇਹਨਾਂ ਖੇਤਰਾਂ ਵਿੱਚ ਬਣਾਉਣ I ਸਾਇੰਸ ਸਿਟੀ ਵਿੱਚ ਵਿਦਿਆਰਥੀਆਂ ਨਾਲ 6 ਥੀਏਟਰਾਂ ਸਮੇਤ 15 ਵਿਗਿਆਨਕ ਗੈਲਰੀਆਂ ਅਤੇ ਕਈ ਵਿਗਿਆਨਿਕ ਸਿਧਾਂਤਾਂ ਤੇ ਅਧਾਰਿਤ ਪ੍ਰਦਰਸ਼ਨੀਆਂ ਵੇਖੀਆਂ, ਜਿਸ ਵਿੱਚ ਮੁੱਖ ਤੌਰ ਤੇ ਸਪੇਸ ਥੀਏਟਰ, ਤਾਰਾ ਮੰਡਲ ,ਜਲਵਾਯੂ ਪਰਿਵਰਤਨ ਥੀਏਟਰ, ਭੂਚਾਲ ਸਿਮੂਲੇਟਰ, ਸਿਹਤ ਗੈਲਰੀ, ਸਾਈਬਰ ਸਪੇਸ ਗੈਲਰੀ, ਲੇਜ਼ਰ ਸ਼ੋਅ, ਸਪਾਰਕ ਥੀਏਟਰ , ਊਰਜਾ ਪਾਰਕ , ਡਾਇਨਾਸੋਰ ਪਾਰਕ, ਭਾਰਤ ਦੀ ਵਿਗਿਆਨ ਅਤੇ ਤਕਨਾਲੋਜੀ ਵਿਰਾਸਤ, ਉੱਭਰ ਰਹੀਆਂ ਤਕਨਾਲੋਜੀਆਂ ਨੂੰ ਸਾਂਝਾ ਕੀਤਾ ਗਿਆ I ਇਸ ਮੌਕੇ ਸ਼੍ਰੀ ਅਮਿਤ ਸ਼ਰਮਾ (ਸਾਇੰਸ ਮਾਸਟਰ) ਸ਼੍ਰੀ ਸ਼ੁਭਦਰਸ਼ਨ ਆਨੰਦ (ਸਾਇੰਸ ਮਾਸਟਰ), ਸ਼੍ਰੀਮਤੀ ਰੰਜਨਾ ਕੁਮਾਰੀ ਅਤੇ ਮਿਸ ਰੂਚਿਕਾ ਮਲਹੋਤਰਾ ਦੁਆਰਾ ਬੱਚਿਆਂ ਨਾਲ ਸਾਇੰਸ ਸਿਟੀ ਦਾ ਵਿਜ਼ਿਟ ਕੀਤਾ I
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



