ਨਫਰਤ ਦੀ ਅੱਗ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਤੇਰੀ ਨਫਰਤ ਦੀ ਅੱਗ ਨੇ
ਮੈਨੂੰ ਦਿੱਤੀ ਹੈ ਉਹ ਤਾਕਤ
ਜਿਹੜੀ ਸ਼ਾਇਦ ਦੇ ਨਾ ਸਕਦਾ
ਮੈਨੂੰ ਤੇਰਾ ਪਿਆਰ ਵੀ।
ਇਸ ਤਾਕਤ ਨੇ ਮੈਨੂੰ
ਆਪਣੇ ਦੁੱਖ ਭੁੱਲ ਕੇ
ਦੱਬੇ, ਕੁੱਚਲੇ ਲੋਕਾਂ ਦੇ ਦੁੱਖ
ਯਾਦ ਕਰਾਏ ਨੇ।
ਦਰਿੰਦਿਆਂ ਹੱਥੋਂ ਨਾਰਾਂ ਦੀ
ਲੁੱਟ ਹੁੰਦੀ ਇੱਜ਼ਤ ਯਾਦ ਕਰਾਈ ਹੈ,
ਅਮੀਰਾਂ ਵੱਲੋਂ ਗਰੀਬਾਂ ਦਾ
ਹੁੰਦਾ ਸੋਸ਼ਣ ਯਾਦ ਕਰਾਇਆ ਹੈ,
ਆਪੇ ਬਣੇ ਬਾਬਿਆਂ ਵੱਲੋਂ
ਭੋਲੇ ਭਾਲੇ ਲੋਕਾਂ ਦੀਆਂ ਜੇਬਾਂ
ਖਾਲੀ ਕਰਵਾਉਣ ਲਈ
ਵਰਤੇ ਗਏ ਹੱਥ ਕੰਡੇ
ਯਾਦ ਕਰਵਾਏ ਨੇ,
ਨੇਤਾਵਾਂ ਵੱਲੋਂ ਲੋਕਾਂ ਨੂੰ
ਆਪਸ ਵਿੱਚ ਵੰਡ ਕੇ
ਰਾਜ ਕਰਨ ਦੀਆਂ ਕੋਝੀਆਂ ਚਾਲਾਂ
ਯਾਦ ਕਰਵਾਈਆਂ ਨੇ।
ਮੈਨੂੰ ਨਫਰਤ ਦੀ ਅੱਗ ਵਿੱਚ
ਜਲਾਉਣ ਦੀ ਕੋਸ਼ਿਸ਼ ਕਰਨ ਵਾਲਿਆ
ਤੇਰਾ ਬਹੁਤ, ਬਹੁਤ ਸ਼ੁਕਰੀਆ।
ਮਹਿੰਦਰ ਸਿੰਘ ਮਾਨ
ਕਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ “ਸਰਦਾਰੀਆਂ”
Next articleਸਮੂਹ ਸਕਿਓਰਟੀ ਗਾਰਡ ਵੱਲੋ ਕੀਤਾ ਰੋਸ ਜ਼ਾਹਿਰ