“ਨਵੇਂ ਸਾਲ ਤੇ ਚੱਲੋ ਦਿੱਲੀ ਧਰਨੇ ਨੂੰ”

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)
ਨਵੇਂ ਸਾਲ ਤੇ ਛੱਡੋ ਸ਼ਿਮਲਾ, ਇਸ ਵਾਰ ਚੱਲੋ ਦਿੱਲੀ ਧਰਨੇ ਨੂੰ।
ਤੁਸੀ ਵੀ ਪਾਓ ਅਪਣਾ ਹਿੱਸਾ, ਬਚਾ ਲਓ ਕਿਸਾਨ ਪਿਆ ਜੋ ਮਰਨੇ ਨੂੰ।
ਉੱਥੇ ਖ਼ਰਚਾ ਹੋਉਗਾ ਹੋਟਲ ਦਾ, ਇੱਥੇ ਟ੍ਰਾਲੀ ਵਿੱਚ ਸਲ਼ਾਵਾਂਗੇ।
ਬਰੇਕ ਫਾਸਟ ਤੂੰ ਭੁੱਲ ਜਾਵੇ ਗਾ, ਸਵੇਰੇ ਦੁੱਧ ਨਾਲ ਪਿੰਨੀ ਖਲ਼ਾਵਾਂਗੇ।
ਦਿਨ ਵਿੱਚ ਸੁਣੀ ਬੁਲਾਰਿਆਂ ਨੂੰ, ਕੀ ਚੰਗਾ ਕੀ ਮਾੜਾ ਗੱਲ ਤੇਰੇ ਖ਼ਾਨੇ ਪਾਵਣਗੇ।
ਕੁੱਝ ਕਰਨ ਗਲਾਂ ਇਤਿਹਾਸ ਦੀਆਂ, ਕੁਝ ਵਰਤਮਾਨ ਦਾ ਦੋਰ ਸੱਮਝਾਵਣ ਗੇ।
ਨਵੇਂ ਸਾਲ ਤੇ ਸਿੱਖ ਲੈ ਰਾਹ ਨਵੇਂ, ਕਿਵੇਂ ਜਿੱਤਨਾ ਜ਼ਿੰਦਗੀ ਦਿਆਂ ਸੰਘਰਸ਼ਾਂ ਨੂੰ।
ਹੋਸਲਿਆਂ ਨਾਲ ਕਿਵੇਂ ਜਿੱਤ ਹੈ ਹੁੰਦੀ, ਕਿਵੇਂ ਪਹੁੰਚਣਾ ਉਤੇ ਹਰਸ਼ਾਂ ਤੂੰ।
ਅੱਗੇ ਬੈਠੀਆਂ ਲਾਡਲੀਆਂ ਫੋਜਾਂ, ਘੋੜੀਆਂ ਤੇ ਕਾਠੀਆਂ ਪਾਈਆ ਨੇ।
ਕੁਰਬਾਨੀ ਲਈ ਤਿਆਰ, ਉਹਨਾਂ ਜਾਨਾਂ ਤੱਲੀਆਂ ਉਤੇ ਟਿਕਾਈਆਂ ਨੇ।
ਕੀ ਹੁੰਦਾ ਤੇ ਕਰੀ ਦਾ ਕਿਵੇਂ ਦਾਨ ਪੁੰਨ ਨੂੰ, ਖਾਲਸਾ ਏਡ ਦੀ ਸੇਵਾ ਸਮਝਾਉਂਦੀ ਏ।
ਵੀਹਾਂ ਦਾ ਲੰਗਰ ਬਾਬੇ ਨਾਨਕ ਦਾ, 500 ਸਾਲਾਂ ਤੋ ਚੱਲੀ ਰੀਤ ਆਉਂਦੀ ਏ
ਖਾਣ ਪੀਣ ਨੂੰ ਖੁਲਾ ਉੱਥੇ, ਚੱਲਦੇ ਲੰਗਰ ਬਦਾਮਾਂ ਦੇ।
ਦੇਸੀ ਘਿਉ ਵਾਲਾ ਦੁੱਧ ਮਿਲੇਗਾ, ਸੱਤ ਵੱਜਣੇ ਜਦੋਂ ਸ਼ਾਮਾਂ ਦੇ।
ਨਵੇਂ ਸਾਲ ਤੇ ਛੱਡ ਇਸ ਵਾਰੀ ਤੂੰ ਪੱਬਾਂ ਵਿੱਚ ਜਾਨ ਨੂੰ।
ਦਿੱਲੀ ਬਾਰਡਰ ਤੇ ਸਾਥ ਦੇ ਜਾ ਕੇ, ਖੜ ਜਾ ਨਾਲ ਕਿਸਾਨ ਤੂੰ।
ਬੱਚੇ, ਬਜ਼ੁਰਗ ਤੇ ਜਨਾਨੀਆਂ ਪਹੁੰਚੀਆਂ, ਫੜ ਹੱਥਾਂ ਵਿੱਚ ਝੰਡਿਆਂ ਨੂੰ।
ਨੌਜਵਾਨ ਰਾਤੀਂ ਪਹਿਰਾ ਦੇਵਣ, ਹੱਥ ਵਿੱਚ ਫੜ ਬਰਛੇ ਡੰਡਿਆ ਨੂੰ।
ਪੈਦਲ ਤੁਰ ਕੇ ਘੁੰਮ ਲਈ ਧਰਨਾ, ਸ਼ੈਰ ਹੋ ਜਾਉ ਕਿੱਲੋ ਮੀਟਰਾਂ ਦੀ।
ਠੰਡ ਨੇ ਤੇਰੇ ਨੇੜੇ ਨੀ ਲੱਗਨਾ, ਲੋੜ ਨੀ ਪੈਣੀ ਤੈਨੂੰ ਹੀਟਰਾਂ ਦੀ।
ਕੱਪੜੇ ਧੋਵਣ ਦੀ ਸੇਵਾ ਉੱਥੇ ਵੇਖ ਚੱਲਦੀਆਂ ਮਸ਼ੀਨਾਂ ਨੂੰ।
ਦੋ ਸੂਟਾਂ ਵਿੱਚ ਬਿਤਾਲੀ ਭਾਵੇਂ ਆਪਣਾ ਪੂਰਾ ਮਹੀਨਾ ਤੂੰ।
ਕੈਮਰਿਆਂ ਵਿੱਚ ਕੈਦ ਤੂੰ ਕਰਲੀ, ਕਿ ਰੰਗ ਨੇ ਹੁੰਦੇ ਧਰਨਿਆਂ ਦੇ।
ਸਾਰੀ ਦੁਨੀਆ ਨੂੰ ਜਾ ਸਮਝਾ ਦੀ, ਕਿ ਮਤਲਬ ਬੰਨੇ ਹਰੇ ਪਰਨਿਆਂ ਦੇ।
ਹੈਠ ਪਰਾਲ਼ੀ, ਉਤੇ ਤਰਪਾਲਾਂ ਵਿੱਚ ਟ੍ਰਾਲੀਆਂ ਰਾਤਾਂ ਕੱਟਦੇ ਨੇ।
ਠੰਡੇ ਪਾਣੀਆਂ ਵਿੱਚ ਕਰ ਇਸ਼ਨਾਨਾਂ, ਤੱੜਕੇ ਨਾਮ ਰੱਬ ਦਾ ਜੱਪਦੇ ਨੇ।
ਕੀ ਹੁੰਦਾ ਸਬਰ ਤੇ ਵੇਖ ਲਈ ਕਿਵੇਂ ਏਕੇ ਵਿੱਚ ਰਹਿਨਾਂ ਆ।
ਕਿਵੇ ਆਕੜ ਭੰਨਨੀ ਦੁਸ਼ਮਣ ਦੀ, ਤੇ ਹੱਕ ਆਪਨਾ ਲੈਣਾ ਆ।
ਆਪ ਵੀ ਖਾਂਦੇ ਰੱਜ ਕੇ, ਨਾਲ ਪੁਰੀ ਦੁਨੀਆ ਦਾ ਢਿੱਡ ਭਰਦੇ ਨੇ।
ਜ਼ੁਲਮ ਨਾ ਕਰਨ ਕਿਸੇ ਦੇ ਉੱਤੇ, ਨਾ ਹੁੰਦਾ ਆਪਨੇ ਉਤੇ ਜਰਦੇ ਨੇ।
ਜੰਗਲ਼ ਚ ਮੰਗਲ ਲਾ ਦਿੰਦੇ, ਕੰਡਿਆਂ ਤੇ ਸੇਜ਼ ਬਿਛਾ ਦਿੰਦੇ।
ਮੁਸ਼ਕਲਾਂ ਨੂੰ ਉਹਲੇ ਕਰਕੇ, ਮਿੱਠਾ ਭਾਣਾ ਮੰਨਣ ਲਾ ਦਿੰਦੇ।
ਵੀਡਿਉ ਰਾਹੀਂ ਅਸਲੀ ਸੱਚ ਵਿਖਾ ਦਈਂ ਪੁਰੀ ਦੁਨੀਆਂ ਨੂੰ।
ਲਿੱਖ ਕੇ ਚਾਰ ਕੂੰ ਲਾਈਨਾਂ, ਸਮਝਾ ਦਈ ਪੁਰੀ ਦੁਨੀਆਂ ਨੂੰ।
                                  ਮਨਿੰਦਰ ਸਿੰਘ ਘੜਾਮਾਂ
                                  9779390233
Previous article*ਆਪੋ-ਆਪਣੀ ਸੋਚ।*
Next articleਨਵੀਂ ਸਵੇਰ