ਸਮੂਹ ਸਕਿਓਰਟੀ ਗਾਰਡ ਵੱਲੋ ਕੀਤਾ ਰੋਸ ਜ਼ਾਹਿਰ

ਫਰੀਦਕੋਟ। ਅੱਜ ਸਕਿਓਰਟੀ ਗਾਰਡ ਯੂਨੀਅਨ ਦੀ  ਭਰਵੀਂ ਮੀਟਿੰਗ ਹੋਈ । ਇਹ ਮੀਟਿੰਗ ਸੁਖਵਿੰਦਰ ਸਿੰਘ ਤੇ ਲਾਭ ਸਿੰਘ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਸਕਿਓਰਟੀ ਗਾਰਡਾਂ ਨੂੰ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਅਤੇ ਯੂਨੀਵਰਸਿਟੀ ਵੱਲੋਂ ਨਿਗੂਣੀਆਂ ਤਨਖਾਹਾਂ ਦੇਣ ਤੇ ਵਿਚਾਰ ਚਰਚਾ ਕੀਤੀ ਗਈ।

     ਮੀਟਿੰਗ ਵਿੱਚ ਬੋਲਦਿਆ ਲਾਭ ਸਿੰਘ ਤੇ ਸੁਖਵਿੰਦਰ ਸਿੰਘ ਨੇ ਸਾਥੀਆਂ ਨੂੰ ਦੱਸਿਆ ਕਿ , ਅਸੀਂ ਪਿਛਲੇ 10-15 ਸਾਲਾਂ ਤੋਂ ਲਗਾਤਾਰ ਆਪਣੀਆ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨਾ-ਮਾਤਰ ਤਨਖਾਹ ,ਕੋਈ CL ਨਹੀਂ , 10 ਲੱਖ ਦੇ ਬੀਮੇ ਨੂੰ ਤੇ ਚੰਡੀਗੜ੍ਹ ਦੇ ਰੇਟ ਦੀ ਚਿੱਠੀ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਅਜਿਹੀਆਂ ਮੰਗਾਂ  ਨੂੰ ਪਿਛਲੇ ਲੰਮੇ ਸਮੇਂ ਤੋ ਅਣਗੋਲਿਆਂ ਕੀਤਾ ਜਾ ਰਿਹਾ । ਇਸ ਪ੍ਰਤੀ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ। ਅੱਜ ਸਮੂਹ ਸਕਿਓਰਟੀ ਗਾਰਡਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਰੋਸ਼ ਜ਼ਾਹਿਰ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ , ਤਾਂ ਮੁਲਜ਼ਮਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।
      ਇਸ ਮੀਟਿੰਗ ਦੌਰਾਨ , ਗੁਰਤੇਜ ਸਿੰਘ ਖਹਿਰਾ ਜਿਲ੍ਹਾਂ ਪ੍ਰਧਾਨ , ਸੂਰਤ ਸਿੰਘ , ਅਮੀ ਚੰਦ , ਸਕਿਓਰਟੀ ਗਾਰਡ ਯੂਨੀਅਨ ਦੇ ਸ਼ਿਵਨਾਥ ਦਰਦੀ , ਸੁਖਪਾਲ ਢੀਮਾਂ ਵਾਲੀ , ਸਰਬਜੀਤ ਫਿੱਡੇ ਕਲਾਂ , ਰਣਜੀਤ ਗੋਲੇਵਾਲਾ , ਰਾਜੀਵ ਸ਼ਰਮਾਂ, ਜਸਕਰਨ ਢੀਮਾਂ ਵਾਲੀ , ਦੀਪਕ ਕੁਮਾਰ , ਬ੍ਰਿਜ ਕਿਸ਼ੋਰ , ਪ੍ਰਦੀਪ ਕੁਮਾਰ , ਹਰਜਿੰਦਰ , ਗੁਰਪ੍ਰੀਤ ਸਿੰਘ , ਲਲਿਤ ਕੁਮਾਰ , ਸਤਨਾਮ ਪੱਖੀ ਕਲਾਂ , ਜਸਵਿੰਦਰ ਸਿੰਘ ,ਰਾਜਵੀਰ ਸਿੰਘ ,ਮੇਜਰ ਸਿੰਘ ,ਮਨਿੰਦਰ ,ਮਨਵੀਰ , ਦਵਿੰਦਰ ਢੁੱਡੀ , ਨਰਿੰਦਰ ਜੱਜਾ , ਜੱਜਵੀਰ , ਰਣਜੀਤ , ਜਗਸੀਰ ਸ਼ਾਹੀ, ਰਾਜ ਸਿੰਘ , ਗੁਰਸੇਵਕ , ਯੋਗਰਾਜ ਸਿੱਖਾਂ ਵਾਲਾ, ਸਾਈਮਨ , ਬੂਟਾ ਸਿੰਘ , ਬਬਿੰਦਰਪਾਲ , ਡਾਕਟਰ ਰਣਜੀਤ,ਸੁਖਦੇਵ ਮਚਾਕੀ , ਕਰਨ ਸਿੰਘ ,ਹਰਵਿੰਦਰ ਸਿੰਘ , ਰਾਜਵਿੰਦਰ ਪੱਖੀ ਆਦਿ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਫਰਤ ਦੀ ਅੱਗ
Next article‘Didn’t feel I missed out a lot or was doing something new’, says Bumrah on his comeback