ਵਧੀਆ ਕਲਮ______

ਅਮਰਜੀਤ ਸਿੰਘ ਤੂਰ
 (ਸਮਾਜ ਵੀਕਲੀ)
ਕਲਮ ਉਹ ਵਧੀਆ ਲਿਖੇ,
ਜਿਹੜੀ ਦੁਖੀਆਂ ਦੀ ਸੁਣੇ ਪੁਕਾਰ।
ਪੱਤਰਕਾਰੀ ਉਹ ਵਧੀਆ ਹੁੰਦੀ,
ਜਿਹੜੀ ਮਚਾਵੇ ਹਾਹਾਕਾਰ।
ਗੱਲ ਉਹੀ ਨਿਸ਼ਾਨੇ ਤੇ ਲੱਗੇ,
ਜਿਹੜੀ ਤੋੜੇ ਹੰਕਾਰ।
ਵਹਿਮਾਂ-ਭਰਮਾਂ ਵਿੱਚ ਜਿਹੜਾ ਪਾਵੇ,
ਪੰਡਿਤ ਹੁੰਦਾ ਬਦਕਾਰ।
ਸੱਤ ਪੱਤਣਾਂ ਦਾ  ਤਾਰੂ,
ਕਰਦਾ ਭਵ-ਸਾਗਰ ਪਾਰ।
ਕੌਣ ਕਹੇ ਰਾਣੀ ਨੂੰ ਅੱਗਾ ਢੱਕ,
ਉਹਦਾ ਪਤੀ ਲਾਉਂਦਾ ਦਰਬਾਰ।
ਜੀਹਦੀ ਨੀਅਤ ਹੋਵੇ ਸਾਫ,
ਪ੍ਰਭੂ ਉਸ ਦੀ ਲਾਜ ਰੱਖਦਾ ਆਪ।
ਦੁਖੀਆਂ ਦਾ ਦੁੱਖ ਹਰੇ,
ਉਹ ਸੱਚਾ ਕਰਤਾਰ।
ਮਾਫ ਕਰਕੇ ਸਿੱਧੇ ਰਾਹ ਪਾਵੇ,
ਉਹ ਹੁੰਦਾ ਨਿਰੰਕਾਰ।
ਐਵੇਂ ਦੁਨੀਆਂ ਝਮੇਲਿਆਂ ਚ ਪਈ ਫਿਰੇ,
ਖਾਲੀ ਹੱਥ ਆਏ, ਖਾਲੀ ਤੁਰ ਜਾਣਾ ਵਿੱਚ ਸੰਸਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ   
ਫੋਨ ਨੰਬਰ : 9878469639
Previous articleਕਿਤਾਬ ਦੇ ਨਾਮ ਵਿਚ ਸਭ ਕੁਝ ਹੈ !
Next articleਬੁੱਧ ਚਿੰਤਨ