HOME ਅਹਿਸਾਸ

ਅਹਿਸਾਸ

2
ਸੁਰਜੀਤ ਸਿੰਘ ਫਲੋਰਾ
ਸੁਰਜੀਤ ਸਿੰਘ ਫਲੋਰਾ
   (ਸਮਾਜ ਵੀਕਲੀ)   ਪਿਛਲੇ ਮਹੀਨੇ ਅਪਣੀ ਬੇਸਮੈਂਟ ਵਿਚ ਇਕ ਪੰਜਾਬੀ ਵਿਦਿਆਰਥੀ ਨੂੰ ਮੈ ਰੱਖ ਲਿਆ। ਕੁਝ ਦਿਨਾਂ ਬਾਅਦ ਮੈਂ ਉਸ ਨੂੰ ਥੱਲੇਂ ਬੇਸਮੈਂਟ ਵਿਚ ਉਸ ਦੀ ਰਾਜੀ- ਖੁਸ਼ੀ ਤੇ ਸਭ ਕੁਝ ਠੀਕ-ਠਾਕ ਹੋਣ ਬਾਰੇ ਖ਼ਬਰ ਲੈਣ ਗਿਆ ਤਾਂ ਦਰਵਾਜਾਂ ਖੋਲ੍ਹਦੇ ਹੀ ਉਸ ਨੇ ਮੇਰੇ ਮੂੰਹ ਵੱਲ ਦੇਖਦੇ ਹੋਏ ਮੇਰੇ ਹਟਾਉਂਦੇ – ਹਟਾਉਂਦੇ ਪੈਰੀ ਹੱਥ ਲਗਾ ਦਿੱਤਾ। ਮੈਂ ਉਸ ਨੂੰ ਖੁਸ਼ ਰਹਿਣ ਅਤੇ ਲੰਮੀ ਉਮਰ ਦਾ ਅਸ਼ੀਰਵਾਦ ਤਾਂ ਦੇ ਦਿੱਤਾ। ਪਰ ਅਗਲੇ ਹੀ ਪਲ ਮਨ ਨੇ ਅਹਿਸਾਸ ਕਰਵਾ ਦਿੱਤਾ ਕਿ ਮਨ੍ਹਾਂ ਹੁਣ ਤੂੰ ਬੁੱਢਾ ਹੋ ਚੁੱਕਾ ਹੈ। ਲੋਕੀ ਤੈਨੂੰ ਦੇਖ ਕੇ ਪੈਰੀ ਹੱਥ ਲਾਂਉਣ ਲੱਗ ਪਏ ਹਨ। ਇਸੇ ਸੋਚ ਨਾਲ ਮੈਂ ਹਾਲ ਚਾਲ ਪੁੱਛ ਕੇ ਉਪਰ ਸਿੱਧਾ ਮੈਂ ਵਾਸ਼ਰੂਮ ਵਿਚ ਲੱਗੇ ਸ਼ੀਸੇ ਅੱਗੇ ਜਾ ਖੜਿਆ, ਤੇ ਚਿਹਰੇ ਤੇ ਚਿੱਟੀ ਦਾੜੀ ਨੇ ਜਿਵੇਂ ਇਹ ਪ੍ਰਮਾਣ ਦੇ ਦਿੱਤਾ ਸੀ ਮਨ੍ਹਾ ਹੁਣ ਤੂੰ ਸੱਚ ਮੁੱਚ ਹੀ ਬੱਢਾ ਹੋ ਚੁੱਕਾ ਹੈ। ‘ਤੇ ਫਿਰ ਮੈਂ ਇਕ ਨਜ਼ਰ ਆਪਣੇ ਚਿਹਰੇ ਤੇ ਕੁਝ ਝੁਰੜੀਆਂ ਦੇਖ ਕੇ ਯਕੀਨ ਕਰਦੇ ਹੋਏ ਬੁਢਾਪੇ ਦਾ ਧੰਨਵਾਦ ਕੀਤਾ, ਜੋ ਪਹਿਲਾਂ ਰੌਕ ਐਂਡ ਰੋਲ ਹੁੰਦਾ ਸੀ, ਹੁਣ ਗੇਮ ਆਫ਼ ਥ੍ਰੋਨਸ, ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਅਤੇ ਕੁਝ ਵਧੀਆ ਲੋਕ ਸੰਗੀਤ ਦੀ ਸੋਚ ਨਾਲ ਕੁੱਲ ਮਿਲਾ ਕੇ, ਮੈਨੂੰ ਇਹ ਕਹਿਣਾ ਪਵੇਗਾ ਕਿ ਵੱਡੇ ਹੋਣ ਦਾ ਅਨੁਭਵ ਮੇਰੀ ਕਿਸ਼ੋਰ ਅਵਸਥਾ ਵਿੱਚ ਕਲਪਨਾ ਨਾਲੋਂ ਕਿਤੇ ਬਿਹਤਰ ਰਿਹਾ ਹੋਵੇਗਾ। ਪਰ ਮਨ ਉਦਾਸ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲਾਂ ਵੱਲੋਂ ਮਰਹੂਮ ਮਾ. ਪ੍ਰੀਤਮ ਕੁਮਾਰ ਨੂੰ ਸਮਰਪਿਤ ਸੈਮੀਨਾਰ 24 ਨੂੰ
Next articleਖਾਂਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ