HOME ਤਰਕਸ਼ੀਲਾਂ ਵੱਲੋਂ ਮਰਹੂਮ ਮਾ. ਪ੍ਰੀਤਮ ਕੁਮਾਰ ਨੂੰ ਸਮਰਪਿਤ ਸੈਮੀਨਾਰ 24 ਨੂੰ

ਤਰਕਸ਼ੀਲਾਂ ਵੱਲੋਂ ਮਰਹੂਮ ਮਾ. ਪ੍ਰੀਤਮ ਕੁਮਾਰ ਨੂੰ ਸਮਰਪਿਤ ਸੈਮੀਨਾਰ 24 ਨੂੰ

2

ਰੋਪੜ    (ਸਮਾਜ ਵੀਕਲੀ)   (ਰੋਮੀ ਘੜਾਮਾਂ): ਤਰਕਸ਼ੀਲ ਸੁਸਾਇਟੀ, ਪੰਜਾਬ (ਇਕਾਈ: ਰੋਪੜ) ਵੱਲੋਂ ਮਰਹੂਮ ਮਾ. ਪ੍ਰੀਤਮ ਕੁਮਾਰ ਦੀ ਯਾਦ ਵਿੱਚ ਸੈਮੀਨਾਰ 24 ਮਈ ਐਤਵਾਰ ਨੂੰ ਕਰਵਾਇਆ ਜਾਵੇਗਾ। ਇਕਾਈ ਦੇ ਮੀਡੀਆ ਵਿਭਾਗ ਮੁਖੀ ਹਰਵਿੰਦਰ ਸੁਖਰਾਮਪੁਰ ਨੇ ਦੱਸਿਆ ਕਿ ‘ਰਸਮੋ-ਰਿਵਿਜ ਬਨਾਮ ਤਰਕਸ਼ੀਲ ਨਜ਼ਰੀਆ’ ਵਿਸ਼ੇ ‘ਤੇ ਉਕਤ ਸਮਾਗਮ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 09:00 ਤੋਂ ਦੁਪਿਹਰ 12:00 ਵਜੇ ਤੱਕ ਹੋਵੇਗਾ। ਜਿਸ ਵਿੱਚ ਸੰਦੀਪ ਧਾਰੀਵਾਲ ਭੋਜਾ, ਜ਼ੋਨ ਮੁਖੀ, ਅਮ੍ਰਿਤਸਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਕਾਮਰੇਡ ਪਵਨ ਕੁਮਾਰ ਸਰੰਪਚ ਪਿੰਡ: ਚੱਕ ਕਰਮਾ ਦੀ ਨਿਰਦੇਸ਼ਨਾਂ ਵਿੱਚ ਦੋ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਸਭਨਾਂ ਨੂੰ ਦਿੱਤੇ ਪ੍ਰੋਗਰਾਮ ਅਨੁਸਾਰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਮਰਹੂਮ ਮਾਸਟਰ ਜੀ ਇਕਾਈ ਦੇ ਸਰਗਰਮ ਕਾਰਕੁੰਨ ਸਨ। ਜੋ ਇਕਾਈ ਦੀਆਂ ਸਰਗਰਮੀਆਂ ਵਿੱਚ ਤਨ-ਮਨ-ਧਨ ਤੋਂ ਵਧ ਚੜ੍ਹ ਕੇ ਸਹਿਯੋਗ ਕਰਦੇ ਸਨ। ਉਨ੍ਹਾਂ ਦੁਆਰਾ ਇਲਾਕੇ ਵਿੱਚ ਤਰਕਸ਼ੀਲ ਪ੍ਰਚਾਰ ਹਿੱਤ ਕੀਤੀਆਂ ਗਤੀਵਿਧੀਆਂ ਨੂੰ ਅੱਜ ਵੀ ਫਖਰ ਨਾਲ਼ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਹੋਈ ਮੀਟਿੰਗ ਵਿੱਚ ਹਰਨੇਕ ਚੱਕ ਕਰਮਾ, ਅਮਰਨਾਥ, ਮਾ. ਪਰਵਿੰਦਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 23/05/2025
Next articleਅਹਿਸਾਸ