ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)– ਨੂਰ ਰਿਕਾਰਡਸ ਵਲੋਂ ਪ੍ਰਸਿੱਧ ਗਾਇਕ ਰਣਜੀਤ ਰਾਣਾ ਦਾ ਧਾਰਮਿਕ ਸਿੰਗਲ ਟਰੈਕ “ਕਾਂਸ਼ੀ ਵਾਲਿਆ” ਟਾਈਟਲ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟਰੈਕ ਦੇ ਸਲਾਹਕਾਰ ਮਹਿੰਦਰ ਮਹੇੜੂ ਨੇ ਦੱਸਿਆ ਕਿ ਮਹਿੰਦਰ ਸਿੰਘ ਕਾਨੂਗੋ ਦਾ ਇਸ ਟਰੈਕ ਲਈ ਵਿਸ਼ੇਸ਼ ਸਹਿਯੋਗ ਹੈ। ਰਾਜ ਘੇੜਾ ਇਸ ਟਰੈਕ ਦੇ ਪੇਸ਼ਕਾਰ ਹਨ ਅਤੇ ਮੰਗਾਂ ਦਕੋਹਾ ਜਰਮਨੀ ਨੇ ਇਸਨੂੰ ਕਲਮਬੱਧ ਕੀਤਾ ਹੈ । ਫੋਕ ਸਵੈਗਰ ਵਲੋਂ ਇਸਦਾ ਸੰਗੀਤ ਦਿੱਤਾ ਗਿਆ ਹੈ ਅਤੇ ਆਰ ਕੇ ਬਾਂਸਲ ਇਸ ਟਰੈਕ ਦੇ ਡਾਇਰੈਕਟਰ ਹਨ । ਗਾਇਕ ਰਣਜੀਤ ਰਾਣਾ ਹਰ ਵਰ੍ਹੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਆਪਣੀ ਹਾਜ਼ਰੀ ਵੱਖ ਵੱਖ ਸਿੰਗਲ ਟਰੈਕਸ ਰਾਹੀਂ ਸੰਗਤ ਵਿੱਚ ਲਗਵਾਉਂਦੇ ਰਹਿੰਦੇ ਹਨ, ਉਹਨਾਂ ਦੀ ਇਸ ਸਫਲ ਕੋਸ਼ਿਸ਼ ਨੂੰ ਸੰਗਤ ਅਥਾਹ ਮੁਹੱਬਤਾਂ ਦੇ ਕੇ ਨਿਵਾਜਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly