ਪਤਰਸ ਚੀਮਾ ਦੇ ਧਾਰਮਿਕ ਟਰੈਕ “ਚਰਨਾਂ ਦੇ ਨਾਲ” ਦਾ ਪੋਸਟਰ ਆਗਮਨ ਪੁਰਬ ਦੀ ਖੁਸ਼ੀ ਵਿੱਚ ਕੀਤਾ ਗਿਆ ਰਿਲੀਜ਼

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)– ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਕੰਪੋਜ਼ਰ ਪਤਰਸ ਚੀਮਾ ਨੇ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣਾ ਸਿੰਗਲ ਟਰੈਕ “ਚਰਨਾਂ ਦੇ ਨਾਲ” ਟਾਈਟਲ ਹੇਠ ਦਾ ਪੋਸਟਰ ਵੱਖ ਵੱਖ ਸੋਸ਼ਲ ਸਾਈਟਾਂ ਤੇ ਰਿਲੀਜ਼ ਕੀਤਾ ਹੈ । ਬੀ ਮਾਸਟਰ ਪੋ੍ਊਡਲੀ ਪ੍ਰੋਡਕਸ਼ਨ ਵਲੋਂ ਇਸ ਟਰੈਕ ਨੂੰ ਲਾਂਚ ਕੀਤਾ ਗਿਆ ਹੈ।  ਇਸ ਟਰੈਕ ਦੇ ਗਾਇਕ ਪਤਰਸ ਚੀਮਾ ਨੇ ਦੱਸਿਆ ਕਿ ਇਸ ਨੂੰ ਜੱਸੀ ਭੈਣੀ ਵਾਲਾ ਨੇ ਕਲਮਬੱਧ ਕੀਤਾ ਹੈ ਅਤੇ ਇਸਦਾ ਸੰਗੀਤ ਵੀ ਮਾਸਟਰ ਵਲੋਂ ਤਿਆਰ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀ ਗਾਇਕ ਪਤਰਸ ਚੀਮਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਅਨੇਕਾਂ ਟਰੈਕ ਰਿਲੀਜ਼ ਕੀਤੇ ਹਨ ਤੇ ਸੰਗਤਾਂ ਦਾ ਪਿਆਰ ਖੱਟਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪ੍ਰਸਿੱਧ ਗਾਇਕ ਰਣਜੀਤ ਰਾਣਾ “ਕਾਂਸ਼ੀ ਵਾਲਿਆ” ਟਰੈਕ ਨਾਲ ਇਸ ਵਾਰ ਸੰਗਤ ਦੇ  ਹੋਇਆ ਰੂਬਰੂ
Next articleਗਾਇਕ ਪਵਨ ਮਾਹੀ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ “ਬੇਗਮਪੁਰ ਦਾ ਮਾਹੀ”  ਰਿਲੀਜ ਹੋਣ ਲਈ ਤਿਆਰ ਕਨੇਡਾ/ ਵੈਨਕੂਵਰ