ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਬੱਡੀ ਦੇ ਬਹੁਤ ਨਾਮੀ ਕਮੈਂਟੇਟਰ ਅਮਨਦੀਪ ਸਿੰਘ ਉਰਫ ਬਿੱਲਾ ਲਲਤੋਂ ਕਲਾਂ ਦੇ ਸਤਿਕਾਰ ਯੋਗ ਮਾਤਾ ਮਖ਼ਤਿਆਰ ਕੌਰ ਜੀ ਬੀਤੀ 15 ਮਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਹਨ।ਉਹਨਾਂ ਦੀ ਬੇਵਕਤੀ ਮੌਤ ਨਾਲ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕੁਝ ਸਮਾਂ ਪਹਿਲਾਂ ਬਿੱਲਾ ਲਲਤੋਂ ਦੇ ਪਿਤਾ ਜੈ ਸਿੰਘ ਅਤੇ ਉਨ੍ਹਾਂ ਦੀ ਭੈਣ ਬਲਜੀਤ ਕੌਰ ਦਾ ਵੀ ਦੇਹਾਂਤ ਹੋ ਗਿਆ ਸੀ । ਇਹਨਾਂ ਮੌਤਾਂ ਨਾਲ ਪਰਿਵਾਰ ਵਿੱਚ ਵੱਡਾ ਖਿਲਾਅ ਪਿਆ ਸੀ। ਸਵਰਗੀ ਮਾਤਾ ਮੁਖਤਿਆਰ ਕੌਰ ਕੌਰ ਨੇ ਬਿੱਲਾ ਲਲਤੋਂ ਕਲਾਂ ਨੂੰ ਵਧੀਆ ਸੰਸਕਾਰ ਦੇ ਕੇ ਸਮਾਜ ਦਾ ਹਾਣੀ ਬਣਾਇਆ ਹੈ। ਸਵਰਗੀਂ ਮਾਤਾ ਮਖਤਿਆਰ ਕੌਰ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਮਈ ਦਿਨ ਸ਼ੁਕਰਵਾਰ ਨੂੰ ਗੁਰਦੂਆਰਾ ਸਾਹਿਬ ਲਲਤੋਂ ਕਲਾਂ ਵਿਖੇ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ। ਇਸ ਮੌਕੇ ਕਬੱਡੀ ਦੀਆਂ ਵੱਖ ਵੱਖ ਫੈਡਰੇਸ਼ਨਾਂ ਦੇ ਅਹੁਦੇਦਾਰਾਂ, ਕਬੱਡੀ ਪ੍ਰਮੋਟਰਾਂ ਕਬੱਡੀ ਕਮੈਂਟੇਟਰ ਅਤੇ ਸਮੂਹ ਖਿਡਾਰੀਆਂ ਨੇ ਬਿੱਲਾ ਲਲਤੋਂ ਕਲਾਂ ਦੇ ਮਾਤਾ ਮਖਤਿਆਰ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ ਹੈ।ਜਗਰੂਪ ਸਿੰਘ ਜਰਖੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


