(ਸਮਾਜ ਵੀਕਲੀ)
ਦਿਲ ਦੀ ਗੱਲ ਸੁਣਾਉਣੀ ਔਖੀ।
ਰੋ ਕੇ ਰਾਤ ਬਿਤਾਉਣੀ ਔਖੀ ।
ਕਿੰਨੇ ਸੌਖੇ ਵਾਅਦੇ ਕਰਨੇ ,
ਪਾ ਕੇ ਪ੍ਰੀਤ ਨਿਭਾਉਣੀ ਔਖੀ।
ਇਸ਼ਕੇ ਦਾ ਹੈ ਰੋਗ ਅਵੱਲਾ ,
ਜ਼ਿੰਦ ਗਮਾਂ ਵਿਚ ਪਾਉਣੀ ਔਖੀ ।
ਤੀਲਾ ਤੀਲਾ ਕਰ ਕੇ ‘ਕੱਠਾ ,
ਘਰ ਦੀ ਛੱਤ ਬਣਾਉਣੀ ਔਖੀ ।
ਤੀਲੀ ਲਾਉਣਾ ਕੰਮ ਸੁਖਾਲਾ਼ ,
ਲੱਗੀ ਅੱਗ ਬੁਝਾਉਣੀ ਔਖੀ।
ਤਨ ਤੇ ਲੱਗੀ ਦਿਖ ਜਾਵੇ, ਪਰ ,
ਮਨ ਦੀ ਪੀੜ੍ਹ ਦਿਖਾਉਣੀ ਔਖੀ ।
ਦੇਖ ਸਮਝ ਅਣਜਾਣ ਬਣੇ ਜੋ ,
ਉਸ ਨੂੰ ਗੱਲ ਸਮਝਾਉਣੀ ਔਖੀ।
#ਬੱਬੂ’ ਦੁਨੀਆਦਾਰੀ ਦੇ ਵਿਚ,
ਮਨ ਦੀ ਰੀਝ ਪੁਗਾਉਣੀ ਔਖੀ ।
ਬਲਬੀਰ ਕੌਰ ਬੱਬੂ ਸੈਣੀ



