ਜਰਖੜ ਹਾਕੀ ਅਕੈਡਮੀ ਅਤੇ ਕਿਲਾ ਰਾਏਪੁਰ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ
ਲੁਧਿਆਣਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਦਿਨ ਖੇਡੇ ਗਏ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਕਿਲਾ ਰਾਏਪੁਰ ਨੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਜਿੱਤਾ ਹਾਸਲ ਕਰਕੇ ਆਪਣੇ ਜੇਤੂ ਖਤਮ ਅੱਗੇ ਵਧਾਏ । ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਇਸ ਰਾਜ ਪੱਧਰੀ ਹਾਕੀ ਫੈਸਟੀਵਲ ਵਿਚ ਅੱਜ ਮੁਢਲੇ ਗੇੜ ਦੇ ਮੈਚਾਂ ਵਿੱਚ ਜਰਖੜ ਅਕੈਡਮੀ ਨੇ ਗੁਰੂ ਤੇਗ ਬਹਾਦਰ ਚਚਰਾੜੀ ਅਕੈਡਮੀ ਨੂੰ 5-4 ਗੋਲਾਂ ਨਾਲ ਹਰਾਇਆ । ਜਰਖੜ ਅਕੈਡਮੀ ਦਾ ਗੁਰਮਾਨਵਦੀਪ ਸਿੰਘ “ਡਾਵਰ ਹੀਰੋ ਆਫ਼ ਦਾ ਮੈਚ ” ਬਣਿਆ । ਦੂਸਰੇ ਜੂਨੀਅਰ ਵਰਗ ਦੇ ਮੈਚ ਵਿੱਚ ਰਾਊਂਡ ਗਲਾਸ ਕਿਲਾ ਰਾਇਪੁਰ ਹਾਕੀ ਸੈਂਟਰ ਨੇ ਐਚਟੀਸੀ ਰਾਮਪੁਰ ਨੂੰ 5-2 ਗੋਲਾਂ ਨਾਲ ਮਾਤ ਦਿੱਤੀ। ਜੇਤੂ ਟੀਮ ਦਾ ਉਮਰ ਮੇਨ ਆਫ ਦਾ ਮੈਚ ਬਣਿਆ। ਜਦਕਿ ਸੀਨੀਅਰ ਵਰਗ ਵਿੱਚ ਕਿਲਾ ਰਾਇਪੁਰ ਕਲੱਬ ਨੇ ਨੀਟਾ ਕਲੱਬ ਰਾਮਪੁਰ ਨੂੰ 5-4 ਗੋਲਾਂ ਨਾਲ ਹਰਾਇਆ । ਕਿਲਾ ਰਾਏਪੁਰ ਦਾ ਅਰਸਪ੍ਰੀਤ ਸਿੰਘ “ਡਾਬਰ ਹੀਰੋ ਆਫ਼ ਦਾ ਮੈਚ ਬਣਿਆ। ਆਖ਼ਰੀ ਲੀਗ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਬਾਬਾ ਕਿਰਪਾਲ ਦਾਸ ਹਾਕੀ ਅਕੈਡਮੀ ਹੇਰਾ ਨੂੰ 5-4 ਗੋਲਾਂ ਦੇ ਨਾਲ ਹਰਾ ਕੇ ਪਹਿਲੀ ਜਿੱਤ ਹਾਸਿਲ ਕੀਤੀ । ਜਰਖੜ ਅਕੈਡਮੀ ਦਾ ਸੰਜੇ ਸਿੰਘ ਡਾਬਰ ਹੀਰੋ ਆਫ਼ ਦਾ ਮੈਚ ਬਣਿਆ। ਅੱਜ ਦੇ ਮੈਚਾਂ ਦੌਰਾਨ ਅੰਤਰਰਾਸ਼ਟਰੀ ਵੇਟ ਲਿਫਟਰ ਅਤੇ ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਸੈਣੀ, ਹਰਜੋਤ ਸਿੰਘ ਕੈਨੇਡਾ, ਹਰਦੇਵ ਸਿੰਘ, ਸਾਹਿਬਜੀਤ ਸਿੰਘ ਸਾਬੀ ਜਰਖੜ ਅਤੇ ਮਨਜਿੰਦਰ ਸਿੰਘ ਇਆਲੀ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਪ੍ਰਬੰਧਕ ਕੁਲਦੀਪ ਸਿੰਘ ਘਵੱਦੀ, ਤੇਜਿੰਦਰ ਸਿੰਘ ਜਰਖੜ, ਜਸਮੇਲ ਸਿੰਘ ਨੋਕਵਾਲ ,ਗੁਰਵਿੰਦਰ ਸਿੰਘ ਕਿਲਾ ਰਾਏਪੁਰ,ਅਜੀਤਪਾਲ ਸਿੰਘ ਨਾਰੰਗਵਾਲ ,ਗੁਰਤੇਜ ਸਿੰਘ ਲਾਡੀ ਪਰਮਜੀਤ ਸਿੰਘ ਪੰਮਾ ਗਰੇਵਾਲ, ਸ਼ਿੰਗਾਰਾ ਸਿੰਘ ਜਰਖੜ, ਮਨਜੀਤ ਸਿੰਘ ਚਾਹਿਲ ਡੰਗੋਰਾ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਗੁਰਸਤਿੰਦਰ ਸਿੰਘ ਪਰਗਟ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ 24 ਅਤੇ 25 ਮਈ ਨੂੰ ਖੇਡੇ ਜਾਣਗੇ। ਗੁਰਸਤਿੰਦਰ ਸਿੰਘ ਪਰਗਟ ਜਰਖੜ 9417885733





