ਈਮਾਨ ਵਿਕਾਊ ਹੋ ਗਏ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਲਾਲਚ ਦੇ ਵਿੱਚ ਆ ਕੇ ਪਲ ਵਿਚ,
ਸੱਚ ਨੂੰ ਝੂਠ ਬਣਾ ਜਾਂਦੇ ।
ਕਿੰਝ ਹੋਊ ਜਿੱਤ ਸਚਾਈ ਦੀ,
ਈਮਾਨ ਵਿਕਾਊ ਹੋ ਗਏ ਨੇ ।।

ਵੱਧ ਪੈਸੇ ਲਈ ਖੇਡ ਜਾਂਦੇ ਨੇ ,
ਦਰਸ਼ਕਾਂ ਦੇ ਜਜ਼ਬਾਤਾਂ ਨਾ ।
ਮਿਲੀਭੁਗਤ ਨਾਲ ਘੁਲ਼ਦੇ ਕਈ,
ਭਲਵਾਨ ਵਿਕਾਊ ਹੋ ਗਏ ਨੇ ।।

ਉਹ ਹੋਰ ਸੀਗੇ ਜੋ ਭੁੱਲ ਜਾਂਦੇ,
ਕਰਕੇ ਕੋਈ ਅਹਿਸਾਨ ਬੜਾ ।
ਹੁਣ ਬਦਲੇ ਵਿੱਚ ਕੁਝ ਚਾਹੰਦੇ ਨੇ,
ਅਹਿਸਾਨ ਵਿਕਾਊ ਹੋ ਗਏ ਨੇ ।।

ਕਿੰਝ ਜਿੰਦਾ ਹੋਊ ਜ਼ਮੀਰ ਜੋ ਦੇਖਕੇ
ਵੀ ਅਣਦੇਖਾ ਕਰ ਦਿੰਦੇ ।
ਏਥੇ ਟਕੇ ਟਕੇ ‘ਤੇ ਵਿਕ ਜਾਂਦੇ,
ਇਨਸਾਨ ਵਿਕਾਊ ਹੋ ਗਏ ਨੇ ।।

ਪੈਸੇ ਲੈ ਕੇ ਸ਼ਿਰਕਤ ਕਰਦੇ,
ਬਣਨੇ ਲਈ ਮੁਖ ਮਹਿਮਾਨ ਕਈ ।
ਵੱਡਿਆਂ ਸਮਾਰੋਹਾਂ ਦੇ ਹੁਣ ਮੁੱਖ-,
ਮਹਿਮਾਨ ਵਿਕਾਊ ਹੋ ਗਏ ਨੇ ।।

ਓਏ ‘ਖੁਸ਼ੀ ਮੁਹੰਮਦਾ’ ਰੱਖੀਂ ਨਾ
ਤੂੰ ਝਾਕ ਕੋਈ ਸਨਮਾਨਾਂ ਦੀ ।
ਕਿਉਂਕਿ ਹੁਣ ਸਾਹਿਤਕਾਰਾਂ ਦੇ
ਸਨਮਾਨ ਵਿਕਾਊ ਹੋ ਗਏ ਨੇ ।

ਖੁਸ਼ੀ ਮੁਹੰਮਦ “ਚੱਠਾ”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸ਼ਕ ਖੇਡ
Next articleਅਥਾਹ ਸ਼ਾਂਤੀ