ਤੱਥ

ਮੰਗਤ ਸਿੰਘ ਲੌਂਗੋਵਾਲ ਬਾਬਾ
         (ਸਮਾਜ ਵੀਕਲੀ)
ਭੁੱਲ ਜਾ ਚੇਤਾ ਜਿਉਣੇ ਦਾ ਇਸ ਜੀਵਨ ਅੱਧੇ ਪੌਣੇ ਦਾ।।
ਸਾਂਭ ਜੋ ਘੜੀਆਂ ਬਚੀਆਂ ਨੇ ਤੇ ਪਾਪਾਂ ਦੀ ਮਲ ਧੋਂਣੇ ਦਾ।।
ਖੁਦ ਦੀ ਕਦੇ ਤੂੰ ਸੋਚ ਭਲਾਈ ਗੁਰੂ ਦਾ ਬਾਣਾ ਪਾਉਣੇ ਦਾ।।
ਅੰਮ੍ਰਿਤ ਵੇਲੇ ਉੱਠ ਕੇ ਮਿੱਤਰਾਂ ਬੋਲ ਬਾਣੀ ਦੇ ਗਾਉਣੇ ਦਾ ।।ਆਇਆਂ ਦਾ ਜੀ ਆਦਰ ਕਰਿਓ ਚੱਲ ਕੇ ਆਏ ਪ੍ਰਾਹੁਣੇ ਦਾ।।
ਥੋੜਾ ਖਾ ਵੀ ਦੱਬ ਕੇ ਵਾਹੀ ਲਾਲਚ ਕਰੀਂ ਨਾ ਸੌਣੇ ਦਾ।।
ਤੋਲ ਤੋਲ ਕੇ ਬੋਲੀ ਮਿੱਤਰਾ ਕਰੀ ਨਾ ਕੰਮ ਅਕਾਉਣੇ ਦਾ।।
ਕਿਰਤ ਕਰੀਂ ਤੂੰ ਬੰਦਗੀ ਕਰਦਾ ਸਬਕ ਨਾ ਛੱਡੀਂ ਛਕੌਣੇ ਦਾ।।
ਜੋ ਕੁਝ ਆਇਆ ਜਾਣੈ ਹੀ ਐ ਰੋਸ ਨਾ ਕਰੀਂ ਗਵੌਣੇ ਦਾ।।
ਪਾਸਾ ਵੱਟ ਲਈ ਜਿਸਨੂੰ ਢੰਗ ਹੈ ਝੂਠਾ ਪਿਆਰ ਜਤੌਣੇ ਦਾ।।
ਸਾਵਧਾਨ ਰਹੋ ਰਾਜਨੇਤਾ  ਤੋਂ  ਜਿਸਨੂੰ ਵੱਲ ਡਰਾਉਣੇ।।
ਟਾਈਮ ਉੱਤੇ ਜੇ ਸੱਟ ਨਾ ਮਾਰੀ ਫਾਇਦਾ ਕੀ ਕੜਾ ਤਪੌਣੇ ਦਾ।।
ਬੱਚਿਆਂ ਦੀ ਪ੍ਰਸੰਸਾ ਕਰਿਓ,ਢੰਗ ਜਿੱਖ ਲਿਓ ਪਿੱਠ ਥਪੌਣੇ ਦਾ।।
ਤਕੜੇ ਦੇ ਨਾਲ ਯਾਰੀ ਗੰਢਿਓ,ਫਾਇਦਾ ਕੀ ਦਬੌਣੇ ਦਾ।।
ਸ਼ਬਦ ਗੁਰੂ ਜਦ ਹਾਜ਼ਰ ਨਾਜ਼ਰ,ਫਾਇਦਾ ਕੀ ਪੈਰ ਧਵੌਣੇ ਦਾ।।
‘ਬਾਬਾ’ ਇਹ ਢੰਗ ਐ ਨੋਟ ਕਮਾਉਣੇ ਦਾ ।।
ਬੇੜੀ ਵਿੱਚ ਵੱਟੇ ਪਾਉਣੇ ਦਾ।।
ਮੰਗਤ ਸਿੰਘ ਲੌਂਗੋਵਾਲ
9878809036
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਮ ਦਾਮ ਦੰਡ ਭੇਦ
Next articleਘਰਵਾਲੇ ਦੇ ਫ਼ਰਜ਼।