ਰੂਸ: ਨਵਾਲਨੀ ਦੇ ਹੱਕ ’ਚ ਰੈਲੀ, 16 ਸੌ ਤੋਂ ਵੱਧ ਮੁਜ਼ਾਹਰਾਕਾਰੀ ਗ੍ਰਿਫ਼ਤਾਰ

ਮਾਸਕੋ (ਸਮਾਜ ਵੀਕਲੀ) : ਰੂਸ ’ਚ ਦੇਸ਼ਵਿਆਪੀ ਪ੍ਰਦਰਸ਼ਨ ਜਾਰੀ ਰੱਖਦਿਆਂ ਐਤਵਾਰ ਨੂੰ ਹਜ਼ਾਰਾਂ ਲੋਕ ਵਿਰੋਧੀ ਨੇਤਾ ਐਲੇਕਸੀ ਨਵਾਲਨੀ ਦੀ ਰਿਹਾਈ ਮੰਗ ਲਈ ਕਰੈਮਲਿਨ ’ਚ ਸੜਕਾਂ ’ਤੇ ਨਿਕਲੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਗ੍ਰਿਫ਼ਤਾਰੀਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਓ.ਵੀ.ਡੀ. ਮੁਤਾਬਕ ਐਤਵਾਰ ਨੂੰ ਵੱਖ-ਵੱਖ ਸ਼ਹਿਰਾਂ ਰੋਸ ਪ੍ਰਦਰਸ਼ਨਾਂ ਦੌਰਾਨ ਪੁਲੀਸ ਵੱਲੋਂ 1600 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਪ੍ਰਦਰਸ਼ਨਾਂ ਦੇ ਚੱਲਦਿਆਂ ਮਾਸਕੋ ’ਚ ਸੁਰੱਖਿਆ ਸਬੰਧੀ ਕਈ ਅਣਕਿਆਸੇ ਕਦਮ ਚੁੱਕੇ ਗੲੇ ਹਨ ਅਤੇ ਕਰੈਮਲਿਨ ਦੇ ਨੇੜੇ ਸਬ-ਵੇਅ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਬੱਸਾਂ ਦਾ ਰੂਟ ਵੀ ਬਦਲਿਆ ਗਿਆ ਹੈ। ਰੈਸਤਰਾਂ ਅਤੇ ਸਟੋਰਾਂ ਆਦਿ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਉਣ ਵਾਲੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਲੋਚਕ ਨਵਾਲਨੀ ਨੂੰ ਜਰਮਨੀ ਤੋਂ ਵਾਪਸ ਆਉਣ ’ਤੇ 17 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਨਵਾਲਨੀ ਜਰਮਨੀ ’ਚ ਪੰਜੇ ਮਹੀਨੇ ਜ਼ੇਰੇ ਇਲਾਜ ਰਿਹਾ। ਉਸ ਨੂੰ ਕਥਿਤ ਤੌਰ ’ਤੇ ਇਕ ਨਰਵ-ਏਜੰਟ ਵੱਲੋਂ ਜ਼ਹਿਰ ਦਿੱਤਾ ਗਿਆ ਸੀ। ਉਸ ਨੇ ਖ਼ੁਦ ’ਤੇ ਹੋਏ ਇਸ ਹਮਲੇ ਲਈ ਕਰੈਮਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਹਾਲਾਂਕਿ ਰੂਸ ਦੇ ਅਧਿਕਾਰੀ ਇਸ ਦਾ ਖੰਡਨ ਕਰਦੇ ਰਹੇ ਹਨ।

Previous articleਮੋਦੀ ਨੇ ਮਨ ਕੀ ਬਾਤ ’ਚ ਕਿਹਾ: ਲਾਲ ਕਿਲ੍ਹੇ ਦੀ ਘਟਨਾ ਤੋਂ ਦੇਸ਼ ਦੁਖੀ ਹੈ ਪਰ ਖੇਤੀ ਦੇ ਆਧੁਨਿਕੀਕਰਨ ਲਈ ਸਰਕਾਰ ਦ੍ਰਿੜ
Next articleਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ’ਚ ਟਾਲਮਟੋਲ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਧਰਨਾ