ਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੌਚਿਕ ਮੁਕਾਬਲੇ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਸਕੂਲ ਸਿੱਖਿਆ ਬੋਰਡ ( ਸੈਕੰਡਰੀ ਸਿੱਖਿਆ) ਵੱਲੋਂ ਕਰਵਾਈਆਂ ਜਾ ਰਹੀਆਂ 66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਤਹਿਤ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖੋ ਖੋ ਦੇ ਰੌਚਿਕ ਮੁਕਾਬਲੇ ਹੋਏ । ਜਿਲ੍ਹਾ ਟੂਰਨਾਂਮੈਂਟ ਕਮੇਟੀ ( ਸਰਕਾਰੀ ਸੈਕੰਡਰੀ ਸਕੂਲਜ਼) ਕਪੂਰਥਲਾ ਦੇ ਪ੍ਰਧਾਨ ਮੈਡਮ ਦਲਜੀਤ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ, ਡੀ ਐਮ (ਸਪੋਰਟਸ) ਸੁਖਵਿੰਦਰ ਸਿੰਘ ਖੱਸਣ, ਜਨਰਲ ਸਕੱਤਰ ਬਲਦੇਵ ਸਿੰਘ ਟੀਟਾ ਆਦਿ ਦੀ ਦੇਖਰੇਖ ਹੇਠ ਆਯੋਜਿਤ ਹੋ ਰਹੀ ਉਕਤ ਛੇ ਰੋਜ਼ਾ ਖੋ ਖੋ (ਲੜਕੇ) ਅੰਡਰ – 17 ਸਾਲ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਉਕਤ ਡੀ ਈ ਓ ( ਐਲੀਮੈਂਟਰੀ) ਜਗਮਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ) ਮੈਡਮ ਨੰਦਾ ਧਵਨ ਖੋ ਖੋ ਸਟੇਟ ਚੈਂਪੀਅਨਸ਼ਿਪ ਦੇ ਮੀਡੀਆ ਇੰਚਾਰਜ ਐਸ ਐਸ ਮੱਲ੍ਹੀ, ਪਹਿਲਵਾਨ ਰਾਜਿੰਦਰ ਪਾਲ਼ ਕਾਲ਼ਾ ਸੰਘਿਆਂ ਨੇ ਸਾਂਝੇ ਤੌਰ ਉੱਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਦੂਸਰੇ ਦਿਨ ਦੇ ਖੋ ਖੋ ਮੈਚਾਂ ਦੀ ਸ਼ੁਰੂਆਤ ਕਰਵਾਈ।

66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਅੰਡਰ – 17 ਸਾਲ (ਲੜਕੇ) ਦੇ ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ 7 ਲੀਗ ਮੈਚ ਤੋਂ ਵੱਧ ਲੀਗ ਮੈਚ ਅਤੇ 2 ਕਆਟਰ ਫਾਈਨਲ ਮੈਚ ਖੇਡੇ ਗਏ। ਦੂਸਰੇ ਦਿਨ ਦੇ ਹੋਏ ਖੋ ਖੋ ਦੇ ਰੌਚਿਕ ਲੀਗ ਮੈਚ ਮੁਕਾਬਲਿਆਂ ਦੌਰਾਨ ਗੁਰਦਾਸਪੁਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 12 ਅੰਕਾਂ ਨਾਲ ਹਰਾਇਆ, ਲੁਧਿਆਣਾ ਨੇ ਮੋਗਾ ਨੂੰ 2 ਅੰਕਾਂ ਦੇ ਮੁਕਾਬਲੇ 12 ਅੰਕਾਂ ਨਾਲ ਹਰਾਇਆ, ਰੂਪਨਗਰ ਨੇ ਫਾਜਲਿਕਾ ਦੀ ਟੀਮ ਨੂੰ 3 ਅੰਕਾਂ ਦੇ ਮੁਕਾਬਲੇ 4 ਅੰਕਾਂ ਨਾਲ ਹਰਾਇਆ, ਕਪੂਰਥਲਾ ਦੀ ਟੀਮ ਨੇ ਫ਼ਿਰੋਜ਼ਪੁਰ ਦੀ ਟੀਮ ਨੂੰ 6 ਅੰਕਾਂ ਦੀ ਤੁਲਨਾਂ 14 ਅੰਕਾਂ ਨਾਲ ਹਰਾਇਆ, ਹੁਸ਼ਿਆਰਪੁਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 2 ਅੰਕਾਂ ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਦੂਸਰੇ ਦਿਨ ਖੇਡੇ ਗਏ ਸੰਸਦ ਦੇ ਪਹਿਲੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ ਦੀ ਟੀਮ ਨੇ ਰੋਪੜ ਦੀ ਟੀਮ ਨੂੰ ਇਕ ਅੰਕ ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ ਜਦਕਿ ਦੂਸਰੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਗੁਰਦਾਸਪੁਰ ਨੂੰ 6ਅੰਕਾਂ ਦੇ ਮੁਕਾਬਲੇ 11 ਅੰਕਾਂ ਨਾਲ਼ ਹਰਾਇਆ।

ਪ੍ਰਿੰਸੀਪਲ ਅਮਰੀਕ ਸਿੰਘ ਨੰਢਾ ਤੇ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ( ਦੋਨੋਂ ਗਰਾਊਂਡ ਕਨਵੀਨਰ) , ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਬੰਧਕੀ ਸਕੱਤਰ ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ, ਡੀ ਪੀ ਈ ਮਨਿੰਦਰ ਸਿੰਘ ਰੂਬਲ, ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਰਾਜਵਿੰਦਰ ਕੌਰ, ਲੈਕ ਰਮਨਦੀਪ ਕੌਰ, ਲੈਕ: ਰਾਕੇਸ਼ ਕੁਮਾਰ, ਲੈਕ: ਵੀਰ ਕੌਰ, ਲੈਕ: ਸੁਰਜੀਤ ਸਿੰਘ ਹੁਸ਼ਿਆਰਪੁਰ, ਡੀ ਪੀ ਈ ਸਾਜਨ ਕੁਮਾਰ, ਅੰਤਰ ਰਾਸ਼ਟਰੀ ਕੋਚ ਕੁਲਬੀਰ ਕਾਲੀ ਟਿੱਬਾ, ਪੀ ਟੀ ਆਈ ਦਿਨੇਸ਼ ਕੁਮਾਰ ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਨਿਧੀ ਸੈਣੀ,ਪੀ ਟੀ ਆਈ ਬੀਰ ਸਿੰਘ ਸਿੱਧੂ ,ਪੀ ਟੀ ਆਈ ਗਗਨਦੀਪ ਕੌਰ, ਪੀ ਟੀ ਆਈ ਦਿਨੇਸ਼ ਕੁਮਾਰ ਭਲੱਥ,ਪੀ ਟੀ ਆਈ ਜਗਦੀਪ ਸਿੰਘ, ਡੀ ਪੀ ਈ ਪਲਵਿੰਦਰ ਕੌਰ ਡਡਵਿੰਡੀ, ਆਦਿ ਨੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਦੂਸਰੇ ਦਿਨ ਖੋ ਖੋ ਦੇ ਲੀਗ ਮੈਚਾਂ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਪੱਧਰੀ ਖੇਡਾਂ ਵਿੱਚ ਜੇਤੂ ਬੱਚਿਆਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਐ ਸਿ) ਵੱਲੋਂ ਸਨਮਾਨ
Next articleਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕੋਰਸ ਵਰਕ 4 ਦੀਆਂ ਕਲਾਸਾਂ ਦੇ ਸਫਲਤਾਪੂਰਵਕ ਸੰਪੰਨ