ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕੋਰਸ ਵਰਕ 4 ਦੀਆਂ ਕਲਾਸਾਂ ਦੇ ਸਫਲਤਾਪੂਰਵਕ ਸੰਪੰਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੇਸ਼ ਦੀ ਸਿਰਮੌਰ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਦੀਆਂ ਇੰਡਕਸ਼ਨ ਕਲਾਸਾਂ ਸਫਲਤਾਪੂਰਵਕ ਸੰਪੰਨ ਹੋਏ। ਇਹ ਸਾਰੇ ਕੋਰਸ ਨੇਪਰੇ ਚਾੜ੍ਹਨ ਲਈ ਸਾਰੇ ਹੀ ਸਕਾਲਰਜ਼ ਨੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਐੱਮ ਪੀ ਰਾਜ ਸਭਾ, ਪ੍ਰੋ ਵਾਈਸ ਚਾਂਸਲਰ ਡਾਕਟਰ ਸ਼੍ਰੀ ਸੰਜੇ ਮੋਦੀ ਜੀ , ਡੀਨ ਸੋਸ਼ਲ ਸਾਇੰਸ ਡਾਕਟਰ ਪੀ. ਪੀ . ਸਿੰਘ ਦਾ ਧੰਨਵਾਦ ਕੀਤਾ। ਸਿੱਖਿਆ ਦੇ ਮਾਹਿਰ ਵਿਦਵਾਨਾਂ ਦੁਆਰਾ ਬੜੇ ਸੁੱਚਜੇ ਤੇ ਸੁਚਾਰੂ ਢੰਗ ਨਾਲ ਪੀ ਐੱਚ ਡੀ ਕਰ ਰਹੇ ਵਿਦਿਆਰਥੀਆਂ ਨੂੰ ਰਾਹ ਦਸੇਰੇ ਬਣਦੇ ਹੋਏ ਮਾਰਗ ਦਰਸ਼ਨ ਕੀਤਾ ਗਿਆ। ਸਕਾਲਰਜ਼ ਨੇ ਇਸ ਯੂਨੀਵਰਸਿਟੀ ਦੁਆਰਾ ਲਗਾਈਆਂ ਜਾ ਰਹੀਆਂ ਇਹਨਾਂ ਕਲਾਸਾਂ ਲਈ ਸਾਰਿਆਂ ਦਾ ਦਿਲੋਂ ਸ਼ੁਕਰਾਨਾ ਕੀਤਾ।

ਇਹਨਾਂ ਕਲਾਸਾਂ ਦੀ ਅਗਵਾਈ ਐਸੋਸੀਏਟ ਪ੍ਰੋਫੈਸਰ ਡਾਕਟਰ ਤਾਬਿਸ਼ ਹਾਸ਼ਮੀ ਅਸਿਸਟੈਂਟ ਪ੍ਰੋਫੈਸਰ ਡਾਕਟਰ ਜ਼ਹੂਰ ਅਹਿਮਦ , ਅਸਿਸਟੈਂਟ ਪ੍ਰੋਫ਼ੈਸਰ ਡਾਕਟਰ ਮੁਨਮੁਨ ਦੁਆਰਾ ਕੀਤੀ ਗਈ। ਰਿਸਰਚ ਕਰ ਰਹੇ ਵਿਦਿਆਰਥੀਆਂ ਵਿੱਚ ਦੂਰ ਦੁਰਾਡੇ ਤੋਂ ਆਏ ਸਕਾਲਰਜ਼ ਵਿੱਚ ਰਜਨੀ ਵਾਲੀਆ ਕਪੂਰਥਲਾ, ਜਾਬਾ ਚਕਰਵਰਤੀ, ਮਾਨਸੀ, ਅਰੁਣ ਕੁਮਾਰ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਸੁਰੇਸ਼ ਕੁਮਾਰ, ਮਨੀਤ ਕੌਰ,ਤਨਵੀ ਜੈਨ, ਤਨਿਸ਼ਕਾ ਕੁਮਾਰ, ਹਰਸ਼ ਬਾਲਾ,ਯੋਹਸ਼ੀ, ਮਨਪ੍ਰੀਤ ਕੌਰ, ਆਕ੍ਰਿਤੀ ਸ਼ਰਮਾ, ਕਵਲੀਨ ਕੌਰ, ਹਰਲੀਨ ਕੌਰ, ਰੁਚਿਤਾ ਜੈਨ, ਸ਼ੈਲਾ ਮੁਸ਼ਤਾਕ ਮੀਰ, ਸੋਨੀਆ ਸੂਰੀ, ਬਲਜੀਤ ਕੌਰ, ਸਾਕਸ਼ੀ, ਸਤੀਸ਼ ਕੁਮਾਰ, ਮੋਨਿਕਾ ਚੌਹਾਨ, ਦੀਪਿਕਾ ਚੌਹਾਨ , ਵੀ ਪਲਵੀ ਕਵਿਦਯਾਲ, ਸੁਨੀਲ ਬੰਤਾ, ਗਿਰੀ ਸਰਨ, ਰਸ਼ਮੀ ਸ਼ੁਕਲਾ, ਪੰਕਜ ਕੁਮਾਰ, ਲਕਸ਼ਮੀ ਕਾਂਤ , ਅੰਕਿਤ, ਅਮਨ ਮਲਿਕ, ਰੇਖਾ ਰਾਣੀ, ਮਮਤਾ ਦੇਵੀ , ਸ਼ਿਲਪਾ ਭਸੀਨ, ਰਿਤੂ ਸਿੰਘ, ਵਿਕਾਸ ਜੈਨ ਸ਼ਾਮਿਲ ਸਨ।

ਇਹਨਾਂ ਕਲਾਸਾਂ ਦੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਐਸੋਸੀਏਟ ਪ੍ਰੋਫੈਸਰ ਤਾਬਿਸ਼ ਹਾਸ਼ਮੀ, ਅਸਿਸਟੈਂਟ ਪ੍ਰੋਫੈਸਰ ਜ਼ਹੂਰ ਅਹਿਮਦ, ਅਸਿਸਟੈਂਟ ਪ੍ਰੋਫ਼ੈਸਰ ਮੁਨਮੁਨ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਹਨਾਂ ਨੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਤੇ ਸਕੋਲਰਜ਼ ਨੂੰ ਵਧੀਆ ਰਾਹ ਦਸੇਰੇ ਬਣ ਕੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ। ਇਸ ਯੋਗ ਅਗਵਾਈ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਪ੍ਰੋਫ਼ੈਸਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਰਜਨੀ ਵਾਲੀਆ ਨੇ ਦੱਸਿਆ ਕਿ ਇਹ ਯੂਨਿਵਰਸਿਟੀ ਗਿਆਨ ਦਾ ਚਾਨਣ ਵੰਡ ਕੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਸੁਨਿਹਰਾ ਬਨਾਉਣ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੌਚਿਕ ਮੁਕਾਬਲੇ
Next articleਬਹਾਦਰ ਕੁੜੀਆਂ ਯੂਕਰੇਨ ਦੀਆਂ