ਰਾਜ ਪੱਧਰੀ ਖੇਡਾਂ ਵਿੱਚ ਜੇਤੂ ਬੱਚਿਆਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਐ ਸਿ) ਵੱਲੋਂ ਸਨਮਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆ ਰਾਜ ਪੱਧਰੀ ਖੇਡਾਂ ਵਿੱਚ ਜਿਲ੍ਹਾ ਕਪੂਰਥਲਾ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਡੀ.ਈ.ਓ (ਐ) ਸ. ਜਗਵਿੰਦਰ ਸਿੰਘ ਵੱਲੋਂ ਟ੍ਰੈਕ ਸੂਟ , ਟਰਾਫੀ ਅਤੇ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰੀਮਤੀ ਨੰਦਾ ਡਿਪਟੀ ਡੀ.ਈ.ਓ (ਐ) , ਬੀ.ਪੀ.ਈ.ਓ ਸ੍ਰੀ ਸੰਜੀਵ ਕੁਮਾਰ ਹਾਂਡਾ ਕ-2 ਅਤੇ ਬੀ.ਪੀ.ਈ.ਓ ਸ. ਭੁਪਿੰਦਰ ਸਿੰਘ ਸੁਲਤਾਨਪੁਰ , ਲਕਸ਼ਦੀਪ ਸ਼ਰਮਾ, ਬਲਜੀਤ ਸਿੰਘ ਬੱਬਾ (ਦੋਵੇਂ ਜ਼ਿਲ੍ਹਾ ਖੇਡ ਵੀ ਕੋਆਰਡੀਨੇਟਰ)ਵੀ ਹਾਜ਼ਰ ਹੋਏ । ਡੀ.ਈ.ਓ (ਐ) ਸ. ਜਗਵਿੰਦਰ ਸਿੰਘ ਨੇ ਇਸ ਸਮੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਅੱਗੇ ਲਈ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ ।

ਇਸ ਮੌਕੇ ਪਿਉਸ਼ ਸ.ਐ.ਸ ਖੇੜਾ ਨੂੰ ਰਿਧਮਿਕ ਯੋਗਾ ਵਿੱਚ ਤੀਸਰਾ , ਅਜੀਤ ਕੁਮਾਰ ਪਲਾਹੀ ਸਕੂਲ ਨੂੰ 28 ਕਿੱਲੋ ਕੁਸ਼ਤੀ ਵਿੱਚ ਤੀਸਰਾ ਅਤੇ ਦੀਪਕ ਸ.ਐ.ਸ ਰਾਮਗੜ੍ਹ ਨੂੰ 100 ਮੀਟਰ ਵਿੱਚ ਤੀਸਰਾ ਸਥਾਨ ਹਾਸਿਲ ਕਰਨ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਲਕਸ਼ਦੀਪ ਸ਼ਰਮਾਂ ਖੇਡਾਂ ਦੇ ਪ੍ਰਬੰਧਕੀ ਕਨਵੀਨਰ , ਬਲਜੀਤ ਸਿੰਘ ਡੋਲ਼ਾ ਪ੍ਰਬੰਧਕੀ ਕਨਵੀਨਰ , ਗੁਰਮੁੱਖ ਸਿੰਘ ਬਾਬਾ ਸੂਬਾ ਮੀਤ ਪ੍ਰਧਾਨ ਅਧਿਆਪਕ ਦਲ , ਵਿਵੇਕ ਸ਼ਰਮਾਂ , ਬਿਕਰਮਜੀਤ ਸਿੰਘ , ਗੁਰਮੇਜ ਸਿੰਘ ਜ਼ਿਲ੍ਹਾ ਪ੍ਰਧਾਨ ਈ ਟੀ ਟੀ ਅਧਿਆਪਕ ਯੂਨੀਅਨ , ਰਵਿੰਦਰ ਸਿੰਘ , ਹੈੱਡ ਟੀਚਰ ਰੇਸ਼ਮ ਸਿੰਘ , ਸੈਂਟਰ ਹੈੱਡ ਟੀਚਰ ਰਾਮ ਸਿੰਘ , ਰਾਜੂ ਜੈਨਪੁਰੀ, ਦਵਿੰਦਰ ਕੌਰ, ਰੇਖਾ ਬਾਵਾ ਤੋਂ ਇਲਾਵਾ ਸ. ਗੁਰਮੇਜ ਸਿੰਘ ਫਗਵਾੜਾ , ਕੰਵਲਜੀਤ ਕੌਰ ਕ-2 , ਸ੍ਰੀਮਤੀ ਹਰਪ੍ਰੀਤ ਕੌਰ ਬੀ ਐੱਸ ਓ ਬਲਾਕ ਮਸੀਤਾਂ, ਰਾਜਬੀਰ ਕੌਰ ਕ-1 ਅਤੇ ਸ੍ਰੀਮਤੀ ਸਰਬਜੀਤ ਕੌਰ ਕ-3ਸਾਰੇ ਬੀ.ਐਸ.ਓ ਵੀ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁੱਖਾਂ ਦੀ ਪੰਡ
Next articleਅੰਡਰ – 17 ਸਾਲ (ਲੜਕੇ) ਛੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੌਚਿਕ ਮੁਕਾਬਲੇ