ਤਰਨਵੀਰ ਸਿੰਘ ਨੇ ਉੱਚੀ ਛਾਲ ਵਿੱਚੋਂ ਕੀਤਾ ਪਹਿਲਾ ਸਥਾਨ ਪ੍ਰਾਪਤ

ਮਹਿਤਪੁਰ- ( ਕੁਲਵਿੰਦਰ ਚੰਦੀ )- ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹੈ । ਜਿਸ ਨਾਲ ਸਾਡੇ ਰੋਜ਼ ਦੀ ਜ਼ਿੰਦਗੀ ਤੇ ਬਹੁਤ ਚੰਗੇ ਪ੍ਰਭਾਵ ਪੈਂਦੇ ਹਨ ਸਾਡੇ ਅੰਦਰ ਮੁਕਾਬਲੇ ਦੀ ਭਾਵਨਾ ਦੇ ਨਾਲ ਮਿਲਵਰਤਣ ਦੀ ਭਾਵਨਾ ਵੀ ਪੈਦਾ ਹੁੰਦੀ ਹੈ।ਇਹ ਵਿਚਾਰ ਮੈਡਮ ਕੁਲਵੰਤ ਕੌਰ ਪ੍ਰਿੰਸੀਪਲ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਨੇ ਗਿਆਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਤਰਨਵੀਰ ਸਿੰਘ ਜਿਸ ਨੇ ਬੀਤੇ ਦਿਨੀਂ ਜ਼ਿਲਾ ਜਲੰਧਰ ਵਿੱਚੋਂ ਉੱਚੀ ਛਾਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਨੂੰ ਸਨਮਾਨਿਤ ਕਰਨ ਮੌਕੇ ਪ੍ਰਗਟ ਕੀਤੇ । ਉਨ੍ਹਾਂ ਆਖਿਆ ਕਿ ਡਿਸਟਰਿਕ ਐਥਲੈਟਿਕ ਚੈਂਪੀਅਨਸ਼ਿਪ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਬੱਚੇ ਨੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਗੋਬਿੰਦ ਸਰਵਰ ਨੂੰ ਵੀ ਇਸ ਬੱਚੇ ਤੇ ਬਹੁਤ ਮਾਣ ਹੈ । ਉਨ੍ਹਾਂ ਆਖਿਆ ਕਿ ਗੋਬਿੰਦ ਸਰਵਰ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਹ ਬੱਚਾ ਹੁਣ ਰਾਜ ਪੱਧਰ ਤੇ ਹੋਣ ਵਾਲੇ ਐਥਲੈਟਿਕ ਮੁਕਾਬਲੇ ਵਿੱਚ ਜ਼ਿਲਾ ਜਲੰਧਰ ਵੱਲੋਂ ਹਿੱਸਾ ਲਵੇਗਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਰੀ ’ਚ ਭਿਆਨਕ ਬਰਫ਼ਬਾਰੀ ਕਾਰਨ 23 ਲੋਕਾਂ ਦੀ ਮੌਤ
Next articleਤਿੜਕਦੇ ਰਿਸ਼ਤੇ