ਰੰਚਣਾਂ (ਸਮਾਜ ਵੀਕਲੀ) ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਬਲਾਕ ਧੂਰੀ ਜਿਲ੍ਹਾ ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ । ਪਿਛਲੇ 21 ਦਿਨਾਂ ਤੋਂ ਸੁਖਮਨੀ ਸਾਹਿਬ ਜੀ ਦੇ ਲੜੀਵਾਰ ਕੀਤੇ ਜਾ ਰਹੇ ਜਾਪ ਦੇ ਭੋਗ ਮਿਤੀ 30 – 05 – 2025 ਦਿਨ ਸ਼ੁਕਰਵਾਰ ਨੂੰ ਪਾਏ ਗਏ । ਏਸੇ ਮੌਕੇ ‘ਤੇ ਪਿੰਡ ਦੇ ਜੰਮਪਲ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦਾ ਕਾਵਿ ਸੰਗ੍ਰਹਿ ” ਬੰਦੇ ਤੋਂ ਇਨਸਾਨ ” ਦਾ ਲੋਕ ਅਰਪਣ ਵੀ ਕੀਤਾ ਗਿਆ । ਲੋਕ ਅਰਪਣ ਦੀ ਰਸਮ ਸਿਰਫ਼ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਇੱਕ ਪੁਸਤਕ ਭੇਂਟ ਕਰਕੇ ਕੀਤੀ ਗਈ ਅਤੇ ਯੂਥ ਸਪੋਰਟਸ ਕਲੱਬ ( ਰਜਿ: ) ਵੱਲੋਂ ਕਿਤਾਬਾਂ ਦੀ ਵਿੱਕਰੀ ਦੀ ਸ਼ੁਰੂਆਤ ਕੀਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


