ਹਰ ਬੱਚੇ ਦਾ ਫਰਜ਼ ਬਣਦਾ ਬਜੁਰਗਾਂ ਦੀ ਸੇਵਾ ਕਰਨਾ :- ਫਾਦਰ ਸਿਲਵੀਨੋਜ ।

ਫ਼ਰੀਦਕੋਟ (ਸਮਾਜ ਵੀਕਲੀ) ਅੱਜ ਸੇਂਟ ਮੈਰੀ ਕੈਥੋਲਿਕ ਚਰਚ ਫ਼ਰੀਦਕੋਟ ਵੱਲੋ ਬਜੁਰਗਾਂ ਦਾ ਚੌਥਾ ਵਿਸ਼ਵ ਦਿਵਸ ਮਨਾਇਆ ਗਿਆ । ਇਸ ਸਮੇ ਸੰਗਤ ਨਾਲ ਗੱਲਬਾਤ ਕਰਦਿਆ, ਫਾਦਰ ਸਿਲਵੀਨੋਜ ਨੇ ਦੱਸਿਆ ਕਿ ਖੁਦਾ ਵੱਲੋ ਦਸ ਹੁਕਮਾਂ ਵਿਚੋ ਚੌਥੇ ਹੁਕਮ ਵਿਚ, ਆਪਣੇ ਮਾਂ-ਬਾਪ ਦੀ ਸੇਵਾ ਕਰਨ ਦਾ ਹੁਕਮ ਹੈ । ਓਨਾਂ ਕਿਹਾ , ਬਜੁਰਗ ਅਵੱਸਥਾ ਵਿਚ ਮਾਂ-ਬਾਪ ਦੀ ਦੇਖਭਾਲ ਕਰਨਾ , ਵੱਧ ਤੋ ਵੱਧ ਸਮਾਂ ਬਿਤਾਉਣਾ, ਜੇਕਰ ਦੂਰ ਹੋ ਤਾਂ ਵਟਸਐਪ ਤੇ ਫੋਨ ਕਾਲ ਕਰੋ , ਸਮੇ ਸਿਰ ਓਨਾਂ ਨੂੰ ਭੋਜਨ ਦਿਓ, ਸਮੇ ਸਿਰ ਓਨਾਂ ਨੂੰ ਦਵਾਈ ਦਿਵਾਓ, ਖੁਦਾ ਦੇ ਘਰ ਲੈ ਕੇ ਜਾਓ, ਜਿਵੇ ਹੋ ਕੇ ਸਕੇ ਹਮੇਸਾ ਰੱਖੋ ਬਜੁਰਗਾਂ ਅਤੇ ਖੁਦਾ ਦੀ ਰਹਿਮਤ ਪਾਓ। ਇਸ ਸਮੇ ਬਜੁਰਗਾਂ ਦਾ ਫੁੱਲ ਦੇ ਸਨਮਾਨ ਕੀਤਾ ਗਿਆ।
   ਇਸ ਸਮੇ ਫਾਦਰ ਬੈਨੀ ਜੀ ,ਫਾਦਰ ਦੀਪਕ ਜੀ , ਅਨਿਲ ਭੱਟੀ ਬਾਬੂ ਜੀ , ਸਿਸਟਰ ਸੋਨਟ ਜੀ , ਚਰਚ ਦੇ ਪ੍ਰਧਾਨ ਬਲਵੀਰ ਮਸੀਹ, ਵਿਜੇ ਕੁਮਾਰ ਐਮ.ਈ.ਐੱਸ, ਵੈਲਟਰ ਗਿੱਲ ਬਾਬੂ ਜੀ, ਸਿਵ ਕੁਮਾਰ, ਵਿਲਬਰ ਜੋਨ ,ਜੇ.ਬੀ ਸਰ, ਜੋਏ ਸਰ, ਰਮੇਸ਼ ਆਈ. ਟੀ.ਆਈ. ਗੁਰਤੇਗ ਪਾਲੀ , ਮਰੀਅਮ ਸੈਨਾ ਸੋਨੀਆ, ਅਰੂਨਾ ਤੇ ਆਸ਼ਾਂ ਤੇਜਾ ਆਦਿ ਹਾਜ਼ਰ ਸਨ । ਆਖਿਰ ਤੇ ਸੰਗਤ ਨੂੰ ਅਤੁੱਟ ਲੰਗਰ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਰਸ਼ਕਾਂ ਦੇ ਮਨਾਂ ’ਚ ਅਮਿੱਟ ਛਾਪ ਛੱਡ ਗਿਆ ਧਾਰਮਿਕ ਨਾਟਕ ‘ਜਫ਼ਰਨਾਮਾ’, ਜੋਸ਼ੀਲੇ ਦ੍ਰਿਸ਼ਾਂ ਨੂੰ ਵੇਖ ਕੇ ਹਾਲ ’ਚ ਗੂੰਜੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ
Next articleਹਸਨਪੁਰ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਸਕੂਲਾਂ ਵਿੱਚ ਮਿਤੀ 22 ਜੁਲਾਈ ਤੋਂ 29 ਜੁਲਾਈ ਤੱਕ ਸਿੱਖਿਆ ਸਪਤਾਹ ਮਨਾਇਆ ਗਿਆ।