HOME ਐਵਰੈਸਟ ਗਰੁੱਪ ਆਫ ਸਕੂਲ ਦੇ ਸੰਸਥਾਪਕ ਸਵ: ਰਜਿੰਦਰ ਸ਼ਰਮਾ ਦੇ ਪਰਿਵਾਰ ਨਾਲ...

ਐਵਰੈਸਟ ਗਰੁੱਪ ਆਫ ਸਕੂਲ ਦੇ ਸੰਸਥਾਪਕ ਸਵ: ਰਜਿੰਦਰ ਸ਼ਰਮਾ ਦੇ ਪਰਿਵਾਰ ਨਾਲ ਐਮ.ਪੀ. ਵੜਿੰਗ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ

2
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਐਵਰੇਸਟ ਗਰੁੱਪ ਆਫ ਸਕੂਲ ਦੇ ਸੰਸਥਾਪਕ ਸਵਰਗੀ ਰਜਿੰਦਰ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਰਜਿੰਦਰ ਸ਼ਰਮਾ ਦੀ ਧਰਮ ਪਤਨੀ ਮੈਡਮ ਆਸ਼ਾ ਸ਼ਰਮਾ, ਧੀਰਜ ਸ਼ਰਮਾ, ਪੰਕਜ ਸ਼ਰਮਾ ਸਮੁੱਚੇ ਪਰਿਵਾਰ ਦੇ ਨਾਲ ਗੱਲਬਾਤ ਦੌਰਾਨ ਵੜਿੰਗ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੁਝੇਵਿਆਂ ਦੇ ਚੱਲਦਿਆਂ ਸ਼ਰਮਾ ਜੀ ਦੇ ਜਾਣ ਤੋਂ ਬਾਅਦ ਉਹ ਪਰਿਵਾਰ ਕੋਲ ਨਹੀਂ ਪਹੁੰਚ ਸਕੇ ਸਨ। ਪ੍ਰੰਤੂ ਅੱਜ ਉਹ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਹਨ। ਉਹਨਾਂ ਕਿਹਾ ਕਿ ਰਜਿੰਦਰ ਸ਼ਰਮਾ ਜੀ ਦੀਆਂ ਬੱਚਿਆਂ ਦੇ ਭਵਿੱਖ ਅਤੇ ਸਿੱਖਿਆ ਦੇ ਖੇਤਰ ਸਮੇਤ ਸਮਾਜਿਕ ਤੌਰ ਤੇ ਵੀ ਵੱਡੀਆਂ ਤੇ ਅਨਮੋਲ ਦੇਣਾ ਹਨ। ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਰਾਜਾ ਵੜਿੰਗ ਨੇ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਹ ਹਰ ਸਮੇਂ ਪਰਿਵਾਰ ਦੇ ਨਾਲ ਖੜੇ ਹਨ। ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਿਮਰਜੀਤ ਸਿੰਘ ਬੈਂਸ, ਪਵਨ ਦੀਵਾਨ, ਸੁਸ਼ੀਲ ਮਲਹੋਤਰਾ, ਹੈਪੀ ਲਾਲੀ ਯੂਥ ਪ੍ਰਧਾਨ, ਬਲਾਕ ਪ੍ਰਧਾਨ ਬਲਜੀਤ ਮਾਨ, ਮੋਨੂ ਖਿੰਡਾ, ਸੰਜੀਵ ਸ਼ਰਮਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਸਪਾ ਦੀ ਰੈਲੀ ’ਚ ਭਾਰੀ ਇਕੱਠ, 2027 ’ਚ ਪੰਜਾਬ ’ਚ ਸਰਕਾਰ ਬਣਾਉਣ ਦਾ ਸੰਕਲਪ
Next articleਸੰਗੂ – ਜੰਡੂ – ਅੱਠੀ ਦੇ ਜਠੇਰਿਆਂ ਦਾ ਮੇਲਾ 19 ਮਾਰਚ ਦਿਨ ਵੀਰਵਾਰ ਨੂੰ