ਸਾਰਿਆਂ ਨੂੰ ਚੰਗੀ ਸਿਹਤ, ਸਿੱਖਿਆ ਸੁਵਿਧਾਵਾਂ ਤੇ ਰੁਜ਼ਗਾਰ ਦੇਣਾ ਬਸਪਾ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ : ਪ੍ਰਤਾਪ ਸਿੰਘ-ਡਾ. ਅਵਤਾਰ ਸਿੰਘ ਕਰੀਮਪੁਰੀ
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ ’ਤੇ ਬਸਪਾ ਨੇ ਕੀਤੀ ਸੱਤਾ ਪ੍ਰਾਪਤ ਕਰੋ ਰੈਲੀ
ਕਿਸਾਨ ਆਗੂ, ਰਿਟਾ. ਅਧਿਕਾਰੀ ਤੇ ਦੂਜੀਆਂ ਪਾਰਟੀਆਂ ਦੇ ਆਗੂ ਵੱਡੀ ਗਿਣਤੀ ’ਚ ਬਸਪਾ ’ਚ ਸ਼ਾਮਿਲ ਹੋਏ
ਬਹਿਰਾਮ/ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਬਹਿਰਾਮ ਦੀ ਦਾਣਾ ਮੰਡੀ ਵਿੱਚ ਕੀਤੀ ਗਈ ‘ਸੱਤਾ ਪ੍ਰਾਪਤ ਕਰੋ’ ਰੈਲੀ ਵਿੱਚ ਮੀਂਹ ਦੇ ਬਾਵਜੂਦ ਲੋਕਾਂ ਦਾ ਭਾਰੀ ਇਕੱਠ ਹੋਇਆ। ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਵਸ ਮੌਕੇ ਹੋਈ ਇਸ ਰੈਲੀ ਵਿੱਚ 2027 ਵਿੱਚ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣ ਦਾ ਐਲਾਨ ਕੀਤਾ ਗਿਆ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਈ ਇਸ ਰੈਲੀ ਵਿੱਚ ਪਾਰਟੀ ਦੇ ਕੇਂਦਰੀ ਇੰਚਾਰਜ ਪ੍ਰਤਾਪ ਸਿੰਘ ਮੁੱਖ ਮਹਿਮਾਨ ਵੱਜੋਂ ਪਹੁੰਚੇ। ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਤਾਪ ਸਿੰਘ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਗੈਰਬਰਾਬਰੀ ਦੇ ਪ੍ਰਬੰਧ ਨੂੰ ਖਤਮ ਕਰਕੇ ਭਾਈਚਾਰੇ ਤੇ ਖੁਸ਼ਹਾਲੀ ਦੀ ਸਥਾਪਨਾ ਲਈ ਬਸਪਾ ਦੇ ਰੂਪ ’ਚ ਅੰਦੋਲਨ ਦਿੱਤਾ। ਬਸਪਾ ਦਾ ਅੰਦੋਲਨ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਅਣਖ ਨਾਲ ਜੀਊਣ ਦੀ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਨੇ ਦਲਿਤਾਂ, ਪੱਛੜਿਆਂ, ਗਰੀਬਾਂ ਨੂੰ ਪੈਰਾਂ ’ਤੇ ਖੜਾ ਕਰਨ ਦੀ ਬਜਾਏ, ਉਨ੍ਹਾਂ ਨੂੰ ਰਾਸ਼ਨ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਸਿਹਤ, ਸਿੱਖਿਆ ਤੇ ਰੁਜ਼ਗਾਰ ਵਰਗੀਆਂ ਮੁੱਢਲੀਆਂ ਸਹੂਲਤਾਂ ਉਨ੍ਹਾਂ ਤੋਂ ਦੂਰ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਰਾਜ ਵਿੱਚ ਸਕੂਲਾਂ ਵਿੱਚ 45 ਫੀਸਦੀ ਅਧਿਆਪਕ ਨਹੀਂ ਹਨ ਤੇ 55 ਫੀਸਦੀ ਪਿ੍ਰੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ। ਇਸੇ ਤਰ੍ਹਾਂ ਡਾਕਟਰਾਂ ਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਰਕਾਰੀ ਹਸਪਤਾਲਾਂ ਦੀ ਹਾਲਤ ਖਰਾਬ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਸੂਬੇ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀਆਂ ਰਹੀਆਂ ਹਨ, ਜਦਕਿ ਅਸਲ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਹੈ। ਮਾਵਾਂ ਦੇ ਪੁੱਤ ਨਸ਼ੇ ਦੇ ਜਾਲ ਵਿੱਚ ਫਸ ਕੇ ਲਾਸ਼ਾਂ ਵਿੱਚ ਤਬਦੀਲ ਹੋ ਰਹੇ ਹਨ। ਆਪ ਸਰਕਾਰ ਕਿਸਾਨਾਂ ਕਿਰਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ’ਤੇ ਲਾਠੀਚਾਰਜ ਕਰਵਾ ਰਹੀ ਹੈ। ਇਸੇ ਤਰ੍ਹਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜਨ ਕਰਕੇ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ, ਜਿਸ ਵਿੱਚ ਬੇਗੁਨਾਹ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਤੰਗ ਆ ਚੁੱਕੇ ਹਨ ਤੇ 2027 ਵਿੱਚ ਉਹ ਸੂਬੇ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾ ਕੇ ਖੁਸ਼ਹਾਲੀ, ਤਰੱਕੀ ਤੇ ਭਾਈਚਾਰੇ ਵਾਲੇ ਪ੍ਰਬੰਧ ਦੀ ਸਥਾਪਨਾ ਕੀਤੀ ਜਾਵੇਗੀ। ਸਾਰਿਆਂ ਨੂੰ ਚੰਗੀ ਸਿਹਤ, ਸਿੱਖਿਆ ਸੁਵਿਧਾਵਾਂ ਤੇ ਰੁਜ਼ਗਾਰ ਦੇਣਾ ਬਸਪਾ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ। ਇਸ ਰੈਲੀ ਨੂੰ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਜ਼ੋਨ ਕੋਆਰਡੀਨੇਟਰ ਤੇ ਐਮਐਲਏ ਡਾ. ਨਛੱਤਰ ਪਾਲ, ਕੁਲਦੀਪ ਸਿੰਘ ਸਰਦੂਲਗੜ੍ਹ, ਗੁਰਨਾਮ ਸਿੰਘ ਚੌਧਰੀ, ਤੀਰਥ ਸਿੰਘ ਮਹਿਰਾ ਰਾਜਪੁਰਾ, ਸੂਬਾ ਉਪਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਵੀ ਸੰਬੋਧਿਤ ਕੀਤਾ, ਜਿਨ੍ਹਾਂ ਨੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਲੋਕਾਂ ਨੂੰ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਭੈਣ ਕੁਲਵੰਤ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ। ਮੰਚ ਦਾ ਸੰਚਾਲਨ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਪ੍ਰਵੀਨ ਬੰਗਾ ਨੇ ਕੀਤਾ। ਰੈਲੀ ਦੌਰਾਨ ਦੂਜੀਆਂ ਪਾਰਟੀਆਂ ਦੇ ਸੈਂਕੜੇ ਆਗੂ, ਰਿਟਾ. ਅਧਿਕਾਰੀ, ਕਿਸਾਨ ਆਗੂ ਬਸਪਾ ਵਿੱਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਪ੍ਰਤਾਪ ਸਿੰਘ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਲਾਲ ਸਿੰਘ ਸੁਲਹਾਣੀ, ਨਰਿੰਦਰ ਸਿੰਘ ਨਨਹੇੜੀਆ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਜਗਜੀਤ ਸਿੰਘ ਛੜਬੜ, ਠੇਕੇਦਾਰ ਭਗਵਾਨ ਦਾਸ ਸਿੱਧੂ, ਚਮਕੌਰ ਸਿੰਘ ਵੀਰ, ਸੁਖਦੇਵ ਸਿੰਘ ਸ਼ੀਰਾ, ਤਰਸੇਮ ਥਾਪਰ, ਡਾ. ਮੱਖਣ ਸਿੰਘ, ਜੋਗਾ ਸਿੰਘ ਪਨੌਧੀਆ, ਅਮਰਜੀਤ ਸਿੰਘ ਝਲੂਰ, ਲਾਲ ਚੰਦ ਔਜਲਾ, ਓਮ ਪ੍ਰਕਾਸ਼ ਸਰੋਏ, ਗੁਰਬਖਸ਼ ਸਿੰਘ ਚੌਹਾਨ, ਕੁਲਵੰਤ ਸਿੰਘ ਮਹਿਤੋ, ਸੰਤ ਰਾਮ ਮੱਲੀਆਂ, ਬਲਵਿੰਦਰ ਪਾਲ ਬਿੱਟਾ, ਦੌਲਤ ਰਾਮ, ਬਲਜੀਤ ਸਿੰਘ ਸਲਾਨਾ, ਸ਼ਮਸ਼ਾਦ ਅੰਸਾਰੀ, ਸੂਬਾ ਸੈਕਟਰੀ ਇੰਜ. ਜਸਵੰਤ ਰਾਏ, ਤਾਰਾ ਚੰਦ ਭਗਤ, ਬਲਵੰਤ ਕੇਹਰ, ਮੀਨਾ ਰਾਣੀ, ਹਰਭਜਨ ਸਿੰਘ ਬਲਾਲੋਂ, ਰਾਕੇਸ਼ ਕੁਮਾਰ ਦਾਤਾਰਪੁਰੀ, ਸੁਖਦੇਵ ਸਿੰਘ ਬਿੱਟਾ, ਰਣਬੀਰ ਬੱਬਰ, ਭਜਨ ਸਿੰਘ ਕੰਬੋਜ,, ਹਰਜਿੰਦਰ ਕੁਮਾਰ ਮੌਰਿਆ, ਗੁਰਮੀਤ ਸਿੰਘ, ਜਗਦੀਪ ਸਿੰਘ ਗੋਗੀ, ਦਿਲਬਾਗ ਚੰਦ ਮਹਿੰਦੀਪੁਰ, ਨਿੱਕਾ ਸਿੰਘ, ਸ਼ੀਲਾ ਰਾਣੀ, ਜਸਵੀਰ ਸਿੰਘ, ਡਾ. ਜਗਰੂਪ ਸਿੰਘ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



