
ਜਲੰਧਰ ਜੰਡਿਆਲਾ ਮੰਜਕੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 19 ਮਾਰਚ ਦਿਨ ਵੀਰਵਾਰ ਨੂੰ ਜ਼ਿਲਾ ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਵਿਖੇ, ਸਰਕਾਰੀ ਕਾਲਜ ਦੇ ਨੇੜੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਗੂ – ਜੰਡੂ – ਅੱਠੀ ਦੇ ਜਠੇਰਿਆਂ ਦਾ ਮੇਲਾ ਦੇਸ਼ ਵਿਦੇਸ਼ ਦੀਆਂ ਦਾਨ ਵੀਰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵ ਮਨਾਇਆ ਜਾਵੇਗਾ। ਜਠੇਰਿਆਂ ਦੇ ਪ੍ਰਬੰਧਕਾਂ ਕੁਲਵਿੰਦਰ ਸਿੰਘ ਸੰਗੂ, ਜੋਗਿੰਦਰ ਸਿੰਘ ਸੰਗੂ, ਮਨਜੀਤ ਸਿੰਘ ਅੱਠੀ, ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਲਾਇਨ ਦਿਨਕਰ ਸੰਧੂ ਨੇ ਦੱਸਿਆ ਕਿ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸੰਗਤਾਂ ਲਈ ਵੱਖ-ਵੱਖ ਤਰਾਂ ਦੇ ਖਾਣ ਪੀਣ ਦੇ ਸਟਾਲ ਲਗਾਏ ਜਾਣਗੇ। ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਜੀ ਦੇ ਲੰਗਰ ਅਤੁੱਟ ਵਰਤਣਗੇ।ਇਸ ਮੌਕੇ ਦਲਜੀਤ ਸਿੰਘ ਸੰਗੂ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਅੱਠੀ, ਕੁਲਦੀਪ ਸਿੰਘ ਸੰਗੂ, ਸੁਰਜੀਤ ਸਿੰਘ, ਤਰਲੋਕ ਸਿੰਘ, ਗੁਰਸ਼ਰਨ ਸਿੰਘ ਸੰਗੂ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਠੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਰਿਵਾਰ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਸੰਗੂ – ਜੰਡੂ – ਅੱਠੀ ਪਰਿਵਾਰਾਂ ਦਾ ਕੋਈ ਵੀ ਮੈਂਬਰ ਇਸ ਪਵਿੱਤਰ ਦਿਨ ‘ਤੇ ਜਠੇਰਿਆਂ ਦੇ ਪਵਿੱਤਰ ਅਸਥਾਨ ਅੱਗੇ ਨਤਮਸਤਕ ਹੋਣ ਤੋਂ ਵਾਂਝਾ ਨਾ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





