ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਅੱਜ-ਕੱਲ੍ਹ ਅਮਰੀਕਾ ਦੇ ਦੌਰੇ ਤੇ ਗਏ ਉੱਘੇ ਟਰਾਂਸਪੋਰਟਰ ਗੁਰਦੀਪ ਸਿੰਘ ਕਾਲੜਾ ਦਾ ਅਮਰੀਕਾ ਦੇ ਸ਼ਹਿਰ ਡਿਉਟਰਾਈਟੀ ਵਿਖੇ ਵਾਯਾਨੇ ਯੁਨੀਵਰਸਿਟੀ ਦੇ ਸਾਬਕਾ ਚੇਅਰਮੈਨ ਡਾਕਟਰ ਤਰਲੋਚਨ ਸਿੰਘ ਜੀ ਨੇ ਅਤੇ ਡਾਕਟਰ ਹੇਮਿੰਦਰ ਸਿੰਘ ਜੀ ਨੇ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਇੰਡੀਆ ਤੋਂ ਆਏ ਹੋਏ ਉੱਘੇ ਟਰਾਂਸਪੋਰਟਰ ਗੁਰਦੀਪ ਸਿੰਘ ਜੀ ਕਾਲੜਾ ਬਹੁਤ ਵਧੀਆ ਟਰਾਂਸਪੋਰਟਰ ਹਨ ਅਸੀਂ ਇੰਨਾ ਨੂੰ ਜੀਉ ਆਇਆਂ ਆਖਦੇ ਹਾਂ ਉਮੀਦ ਕਰਦੇ ਹਾਂ ਕਿ ਗੁਰਦੀਪ ਸਿੰਘ ਕਾਲੜਾ ਜੀ ਅਮਰੀਕਾ ਦੇ ਟਰਾਂਸਪੋਰਟਰ ਭਰਾਵਾਂ ਤੋਂ ਬਹੁਤ ਕੁੱਝ ਸਿੱਖ ਕੇ ਜਾਣਗੇ । ਗੁਰਦੀਪ ਸਿੰਘ ਕਾਲੜਾ ਜੀ ਨੇ ਵੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਮੈਂ ਅਮਰੀਕਾ ਦੀ ਧਰਤੀ ਤੇ ਪਹਿਲੀ ਵਾਰ ਆਇਆ ਹਾਂ । ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਹੋਰ ਭਰਾ ਇੱਥੇ ਬਹੁਤ ਵਧੀਆ ਟਰਾਂਸਪੋਰਟਰ ਦਾ ਕੰਮ ਕਰ ਰਹੇ ਹਨ ਅਤੇ ਉਹ ਉਨ੍ਹਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮਿਹਨਤ ਕਰਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਮੀਟਿੰਗ ਵਿੱਚ ਡਾਕਟਰ ਤਰਲੋਚਨ ਸਿੰਘ, ਡਾਕਟਰ ਹੇਮਿੰਦਰ ਸਿੰਘ, ਡਾਕਟਰ ਮਨਦੀਪ ਸਿੰਘ, ਇੰਜੀ: ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਕਾਲੜਾ ਸ਼ਾਮਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly