ਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਦਾ ਸੁਮੇਲ ਬਿੱਕਰ ਤਿੰਮੋਵਾਲ

ਬਹੁਤ ਸਾਰੇ ਆਪਣੀ ਕਲਮ ‘ਚ ਲਿਖੇ ਗੀਤ ਗਾ ਕੇ ਸਰੋਤਿਆਂ ਝੋਲੀ ਪਾਉਣ ਵਾਲੇ ਸਿਰਮੌਰ ਕਲਾਂਕਾਰ ਤੇ ਗੀਤਕਾਰ ਬਿੱਕਰ ਤਿੰਮੋਵਾਲ

(ਸਮਾਜ ਵੀਕਲੀ) –ਬਿੱਕਰ ਤਿੰਮੋਵਾਲ (ਸਰਕਾਰੀਆ) ਦਾ ਜਨਮ 1976 ਈ. ‘ਚ ਅਮਰੀਕ ਕੌਰ ਕੁੱਖੋਂ ਸਰਦਾਰ ਕੁੰਦਨ ਸਿੰਘ ਸਰਕਾਰੀਆ ਦੇ ਗ੍ਰਹਿ ਵਿਖੇ ਹੋਇਆ।  ਮੈਟ੍ਰਿਕ ਤੱਕ ਦੀ ਵਿਦਿਆਂ ਸਰਕਾਰੀ ਹਾਈ ਸਕੂਲ ਪਿੰਡ ਤਿੰਮੋਵਾਲ ਤੋਂ ਕਰਨ ਉਪਰੰਤ ਗ੍ਰੈਜ਼ੂਏਸ਼ਨ ਸ ਜੀ. ਏ. ਡੀ. ਕਾਲਜ ਖਡੂਰ ਸਹਿਬ ਤੋਂ ਕਰਨ ਦੇ ਨਾਲ ਨਾਲ ਕਬੱਡੀ ਦੀ ਗੇਮ ‘ਚ ਟੌਪ ਸਟੋਪਰ ਰਿਹੇ।

ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਲਿਖਣ ਦਾ ਵੀ ਬਹੁਤ ਸੌਕ ਹੋਣ ਕਰਕੇ ਅਨੇਕਾਂ ਗੀਤ, 3 ਨਾਵਲ ਵੀ ਲਿਖੇ ਅਤੇ ਉਸਤਾਦ ਅਲਮੱਸਤ ਦੇਸਰਪੁਰੀ ਤੋਂ ਗੀਤਕਾਰੀ ਦੇ ਗੁਰ ਸਿੱਖਣ ਉਪਰੰਤ ਪ੍ਰਮੁੱਖ ਕਲਾਕਾਰਾਂ ਦੀ ਕਤਾਰ ‘ਚ ਆਉਣ ਨਾਲ ਪੰਜਾਬ ਦੇ ਸਿਰਮੌਰ ਮੇਲਿਆਂ ‘ਚ ਅਖਾੜੇ ਲਗਾਉਣ ਦੇ ਨਾਲ-ਨਾਲ  ਰਾਜਵੀਰ ਸਮਰਾ, ਛਿੰਦ ਜੱਜ, ਵਿੱਕੀ, ਜਮਸੇਰ, ਸੁਰਿੰਦਰ ਥਿੰਦ, ਅਗਰੇਜ ਐਡੀ ਸਾਨ ਵਾਲੀਆ ਦੇ ਸਹਿਯੋਗ ਨਾਲ ਕਾਫ਼ੀ ਦੇਸ਼ਾਂ ‘ਚ ਵੀ ਆਪਣੀ ਗਾਇਕੀ ਦੀ ਧਾਕ ਜਮਾਉਂਦੇ ਹੋਏ ਗਾਇਕੀ ਦਾ ਲੋਹਾ ਮਨਵਾਇਆ।

ਬਿੱਕਰ ਤਿੰਮੋਵਾਲ ਗੀਤਕਾਰੀ ਅਤੇ ਗਾਇਕੀ ਦੇ ਖ਼ੇਤਰ ‘ਚ ਹੁਣ ਤੱਕ  ਸ਼ਿਵ ਕੁਮਾਰ ਬਟਾਲਵੀ, ਦਵਿੰਦਰ ਸਥਿਆਰਥੀ, ਨੰਦ ਲਾਲ ਨੂਰ ਪੁਰੀ, ਕਲਮ ਪੰਜਾਬ ਦੀ, ਮਾਣ ਪੰਜਾਬ ਦਾ, ਦੀਦਾਰ ਸੰਧੂ ਤੇ ਕੁਲਦੀਪ ਮਾਣਕ ਅਵਾਰਡਾਂ  ਤੋਂ ਇਲਾਵਾ ਯੂ.ਕੇ. ਵਿੱਚ ਗੋਲਡ ਮੈਡਲ ਨਾਲ ਸਨਮਾਨਤ ਹੋਏ।

ਪਤਨੀ ਹਰਜੀਤ ਕੌਰ ਬੇਟੇ ਜਸਨਦੀਪ ਦਿਲਾਵਰਜੀਤ ਬੇਟੀ ਅਮ੍ਰਿਤਪਾਲ ਵਿਸ਼ੇਸ਼ ਸਹਿਯੋਗ ਨਾਲ ਅਤੇ  ਨਿਰਵੈਲ ਸਿੰਘ ਗਿੱਲ ਦਿਲਬਾਗ ਸਿੰਘ ਭੱਟੀ ਲੋਕ ਗਾਇਕ ਸੁੱਚਾ ਰੰਗੀਲਾ,ਗੁਰਦੇਵ ਪੱਧਰੀ ਗੁਲਜਾਰ ਲਹੌਰੀਆਂ, ਬੱਬੂ ਖੈੜਾ, ਬਾਬਾ ਵਿਜੇ ਕੁਮਾਰ ਹਮੀਰਾ, ਬਾਬਾ ਸੁਖਦੇਵ ਸਿੰਘ ਸਰਹਾਲੀ, ਸਾਹੀ ਕੁਲਵਿੰਦਰ, ਸੁਖਚੈਨ ਝੰਡੇਰ ਅਤੇ ਹੋਰ ਰੱਬ ਵਰਗੇ ਸੱਜਣਾਂ ਦੇ ਸਾਥ ਨਾਲ ਕੀਤੇ ਗਏ ਨਵੇ ਗੀਤ ‘ਜੱਟ ਵਰਸਿਜ ਰੱਸਾ’ ਨਾਲ ਚਰਚਾ ‘ਚ ਪੂਰੀ ਚਰਚਾ ‘ਚ ਹੈ………..

Previous articleਫ਼ਿਕਰ
Next articleਬਾਬਾ ਸਾਹਿਬ ਟਾਇਗਰ ਫੋਰਸ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ