ਦਿੱਲੀ ਤੇ ਐੱਨਸੀਆਰ ’ਚ ਹਵਾ ਪ੍ਰਦੂਸ਼ਨ ਕਾਰਨ ਐਮਰਜੰਸੀ ਵਰਗੇ ਹਾਲਾਤ: ਸੁਪਰੀਮ ਕੋਰਟ

New Delhi

ਨਵੀਂ ਦਿੱਲੀ (ਸਮਾਜ ਵੀਕਲੀ):  ਸੁਪਰੀਮ ਕੋਰਟ ਨੇ ਦਿੱਲੀ-ਕੌਮੀ ਰਾਜਧਾਨੀ ਖੇਤਰ ’ਚ ਵਧਦੇ ਹਵਾ ਪ੍ਰਦੂਸ਼ਨ ਨੂੰ ਐਮਰਜੰਸੀ ਹਾਲਾਤ ਕਰਾਰ ਦਿੱਤਾ ਹੈ ਤੇ ਤੁਰੰਤ ਹੰਗਾਮੀ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੁਪਰੀਮ ਕਰੋਟ ਨੇ ਕਿਹਾ ਕਿ ਲੋਕ ਘਰਾਂ ਅੰਦਰ ਕੀ ਮਾਸਕ ਲਗਾ ਰਹੇ ਹਨ। ਅਦਾਲਤ ਨੇ ਕੇਂਦਰ ਤੇ ਦਿੱਤੀ ਸਰਕਾਰ ਨੂੰ ਪ੍ਰਦੂਸ਼ਨ ’ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਣ ਤੇ ਇਸ ਸਬੰਧੀ ਸੋਮਵਾਰ ਤੱਕ ਜਾਣਕਾਰੀ ਦੇਣ ਲਈ ਕਿਹਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਹਰ ਕਿਸੇ ’ਤੇ ਪ੍ਰਦੂਸ਼ਨ ਲਈ ਕਿਸਾਨਾਂ ’ਤੇ ਦੋਸ਼ ਲਾਉਣ ਦਾ ਜਨੂੰਨ ਸਵਾਰ ਹੈ। ਕੀ ਤੁਸੀਂ ਦੇਖਿਆ ਹੈ ਕਿ ਪਿਛਲੇ 7 ਦਿਨਾਂ ਤੋਂ ਦਿੱਲੀ ਅੰਦਰ ਕਿਵੇਂ ਪਟਾਕੇ ਚਲਾਏ ਜਾ ਰਹੇ ਹਨ। ਅਦਾਲਤ ਨੇ ਦਿੱਲੀ ਵਿੱਚ ਸਕੂਲਾਂ ਦੇ ਖੁੱਲ੍ਹਣ ’ਤੇ ਗੌਰ ਕੀਤਾ ਤੇ ਅਧਿਕਾਰੀਆਂ ਨੂੰ ਵਾਹਨਾਂ ਨੂੰ ਰੋਕਣ ਤੇ ਦਿੱਲੀ ਵਿੱਚ ਤਾਲਾਬੰਦੀ ਵਰਗੇ ਕਦਮ ਚੁੱਕਣ ਲਈ ਕਿਹਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia reports 11,850 New Covid-19 cases, 555 deaths
Next articleਇੰਟਰ ਸਕੂਲ ਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ