ਅਣਮੁੱਲੇ ਰਿਸ਼ਤੇ ਸਮੇਤ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ 

ਧੂਰੀ (ਰਮੇਸ਼ਵਰ ਸਿੰਘ) ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਸਹਿਯੋਗ ਨਾਲ਼ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਪੁਸਤਕ ਲੋਕ ਅਰਪਣ ਸਮਾਰੋਹ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਤਿੰਨ ਸਾਹਿਤਕ ਪੁਸਤਕਾਂ ਅਣਮੁੱਲੇ ਰਿਸ਼ਤੇ ( ਜੈਸਮੀਨ ਕੌਰ ਹੰਡਿਆਇਆ ) , ਮੁਹੱਬਤ ਕੱਚੀ ਪੱਕੀ ( ਵੀਤ ਬਾਦਸ਼ਾਹਪੁਰੀ ) ਅਤੇ ਟੁੱਟੇ ਦਿਲਾਂ ਦੀ ਆਵਾਜ਼ ( ਪ੍ਰੋ. ਰੇਖਾ ਤੇ ਰੇਨੂੰ ਭੈਣਾਂ ) ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ । ਤਿੰਨਾਂ ਹੀ ਕਿਤਾਬਾਂ ਬਾਰੇ ਕ੍ਰਮਵਾਰ ਗੁਰਦਿਆਲ ਨਿਰਮਾਣ ਧੂਰੀ , ਮੂਲ ਚੰਦ ਸ਼ਰਮਾ ਅਤੇ ਗੁਰੀ ਚੰਦੜ ਸੰਗਰੂਰ ਵੱਲੋਂ ਸੰਖੇਪ ਜਾਣਕਾਰੀ ਹਾਜ਼ਰੀਨ ਨਾਲ਼ ਸਾਂਝੀ ਕੀਤੀ ਗਈ ।
   
          ਇਸ ਤੋਂ ਇਲਾਵਾ ਬਲਜੀਤ ਸਿੰਘ ਬਾਂਸਲ ਵੱਲੋਂ ਕੇਹਰ ਸਿੰਘ ਮਠਾੜੂ ਦੁਆਰਾ ਰਚਿਤ ਵਾਰਤਕ ਸੰਗ੍ਰਹਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਪਾਏ ਗਏ ਭੁਲੇਖੇ ਦੀਆਂ 05 ਕਾਪੀਆਂ ਸਭਾ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ ਗਈਆਂ । ਸਭਾ ਵੱਲੋਂ ਉੱਭਰਦੀ ਕਵਿੱਤਰੀ ਜੈਸਮੀਨ ਕੌਰ ਨੂੰ ਉਤਸ਼ਾਹਿਤ ਕਰਨ ਲਈ ਉਸ ਦਾ ਸਨਮਾਨ ਕੀਤਾ ਗਿਆ । ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ , ਸੁਖਜੀਤ ਕੌਰ ਸੋਹੀ ਅਤੇ ਸੁਰਿੰਦਰ ਸਿੰਘ ਹੰਡਿਆਇਆ ਵੱਲੋਂ ਸਭਾ ਦੀ ਵਿਤੀ ਸਹਾਇਤਾ ਕਰਦਿਆਂ ਸ਼ੁਭ ਕਾਮਨਾਵਾਂ ਵੀ ਭੇਂਟ ਕੀਤੀਆਂ ਗਈਆਂ ।
        ਦੂਸਰੇ ਦੌਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਜਗਦੇਵ ਸ਼ਰਮਾ ਦੇ ਰਾਜਨੀਤਕ ਲੇਖ ਅਤੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਦੀ ਮਜ਼ਦੂਰ ਕਹਾਣੀ ਤੋਂ ਇਲਾਵਾ ਸਰਵ ਸ਼੍ਰੀ ਕਰਮ ਸਿੰਘ ਜ਼ਖ਼ਮੀ , ਸੁਖਦੇਵ ਸ਼ਰਮਾ , ਪਵਨ ਕੁਮਾਰ ਹੋਸੀ , ਗੁਰੀ ਚੰਦੜ , ਸੁਰਿੰਦਰ ਸ਼ਰਮਾਂ ਹਰਚੰਦਪੁਰੀ , ਰੇਣੂੰ ਸ਼ਰਮਾ ਹਥਨ , ਅਜਮੇਰ ਸਿੰਘ ਫਰੀਦਪੁਰ , ਬਲਜਿੰਦਰ ਮੋਦਗਿੱਲ , ਜਗਸੀਰ ਸਿੰਘ ਮੂਲੋਵਾਲ , ਗੁਰਮੀਤ ਸੋਹੀ , ਪੇਂਟਰ ਸੁਖਦੇਵ ਸਿੰਘ , ਅਸ਼ੋਕ ਭੰਡਾਰੀ , ਡਾ. ਪਰਮਜੀਤ ਦਰਦੀ , ਮਹਿੰਦਰ ਜੀਤ ਸਿੰਘ , ਸੁੱਖੀ ਮੂਲੋਵਾਲ , ਕਰਮਜੀਤ ਹਰਿਆਊ , ਸਰਬਜੀਤ ਸਿੰਘ , ਬਲਜੀਤ ਸਿੰਘ ਬਾਂਸਲ ਅਤੇ ਚਰਨਜੀਤ ਮੀਮਸਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ ।
        ਅੰਤ ਵਿੱਚ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਦੇ ਧੰਨਵਾਦੀ ਸ਼ਬਦਾਂ ਨਾਲ਼ ਅਗਲੇ ਮਹੀਨੇ ਫਿਰ ਮਿਲਣ ਦਾ ਵਾਅਦਾ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਯਾਦ ਮੇਰੀ ਦਾ ਪੱਲਾ*
Next articleਇਕ ਰਚਨਾ / ਸ਼ਮਸ਼ੇਰ ਦੀ ਮਾਂ