ਇੰਟਰ ਸਕੂਲ ਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਹੋਦਿਆ ਗਰੁੱਪ ਵੱਲੋਂ ਇੰਟਰ ਸਕੂਲ ਕਵਿਤਾ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਗਿਆਰਵੀਂ ਸਾਇੰਸ ਦੀ ਹੋਣਹਾਰ ਵਿਦਿਆਰਥਣ ਮਹਿਕਪ੍ਰੀਤ ਕੌਰ ਦੂਸਰੇ ਸਥਾਨ ‘ਤੇ ਕਬਜ਼ਾ ਕਰਨ ‘ਚ ਸਫਲ ਰਹੀ, ਜਦਕਿ ਹਰਲੀਨ ਕੌਰ ਧੀਰਜ ਵਧਾਊ ਇਨਾਮ ਹਾਸਲ ਕਰਨ ‘ਚ ਸਫਲ ਰਹੀ ।

ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ, ਐਡਮਿਨਿਸਟ੍ਰੇਟਰ ਇੰਜ. ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਹੋਣਹਾਰ ਵਿਦਿਆਰਥਣਾਂ ਅਤੇ ਤਿਆਰੀ ਕਰਵਾਉਣ ਵਾਲੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ।

ਇਸ ਮੌਕੇ ਮੈਡਮ ਸ਼ਵੇਤਾ ਮਹਿਤਾ, ਦਿਲਜੀਤ ਕੌਰ, ਛਿੰਦਰਪਾਲ ਕੌਰ, ਅਨੀਤਾ ਸਹਿਗਲ, ਭੁਪਿੰਦਰ ਕੌਰ, ਨੀਲਮ ਕਾਲਡ਼ਾ, ਸੁਮਨ ਸ਼ਰਮਾ, ਮਨੀਸ਼ਾ ਵਰਮਾ, ਹਰਪਾਲ ਕੌਰ, ਗਗਨਦੀਪ ਕੌਰ, ਪਵਨਦੀਪ ਕੌਰ, ਅੰਜੂ, ਦੀਪਿਕਾ, ਕਮਲਜੀਤ ਕੌਰ, ਨਵਨੀਤ ਕੌਰ, ਹਰਪਿੰਦਰ ਕੌਰ, ਰੇਨੂ ਬਾਲਾ, ਪਰਮਿੰਦਰ ਕੌਰ, ਰਣਧੀਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਦਵਿੰਦਰਰਾਜ ਕੌਰ, ਲਵਿਤਾ, ਕੁਲਵਿੰਦਰ ਕੌਰ, ਬਲਪ੍ਰੀਤ ਕੌਰ, ਰਣਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਤੇ ਐੱਨਸੀਆਰ ’ਚ ਹਵਾ ਪ੍ਰਦੂਸ਼ਨ ਕਾਰਨ ਐਮਰਜੰਸੀ ਵਰਗੇ ਹਾਲਾਤ: ਸੁਪਰੀਮ ਕੋਰਟ
Next articleਤਾਜ ਐਕਸਪ੍ਰੈੱਸ ਦੇ ਏਸੀ ਡੱਬੇ ’ਚ ਅੱਗ ਲੱਗੀ, ਸਾਰੇ ਯਾਤਰੀ ਸੁਰੱਖਿਅਤ