ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਹੋਈ ਚੋਣ

ਫੋਟੋ ਕੈਪਸ਼ਨ: ਅੰਬੇਡਕਰ ਮਿਸ਼ਨ ਸੋਸਾਇਟੀ ਦੀ ਚੋਣ ਤੋਂ ਬਾਅਦ ਨਵੇਂ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਹੋਰ ਮੈਂਬਰਾਂ ਨਾਲ.

ਸੋਹਨ ਲਾਲ ਸੇਵਾ ਮੁਕਤ, ਡੀਪੀਆਈ (ਕਾਲਜਾਂ) ਬਣੇ ਨਵੇਂ ਪ੍ਰਧਾਨ

ਜਲੰਧਰ (ਸਮਾਜ ਵੀਕਲੀ)- ਅੱਜ ਅੰਬੇਡਕਰ ਭਵਨ ਜਲੰਧਰ ਵਿਖੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਆਮ ਅਜਲਾਸ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ. ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਸੋਸਾਇਟੀ ਦੇ ਬੀਤੇ ਦੋ ਵਿੱਤੀ ਸਾਲਾਂ ਦੀ ਰਿਪੋਰਟ ਪੜ੍ਹੀ ਅਤੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਸੋਸਾਇਟੀ ਦੇ ਬੀਤੇ ਦੋ ਸਾਲਾਂ ਦੀ ਰਿਪੋਰਟ ਪੜ੍ਹ ਕੇ ਸੋਸਾਇਟੀ ਦੁਆਰਾ ਕੀਤੇ ਗਏ ਕੰਮਾਂ ਤੋਂ ਹਾਊਸ ਨੂੰ ਜਾਣੂ ਕਰਾਇਆ . ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਸੋਸਾਇਟੀ ਨੂੰ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਇਸ ਉਪਰੰਤ ਮੌਜੂਦਾ ਕਾਰਜਕਾਰਨੀ ਕੇਮਟੀ ਭੰਗ ਕਰਕੇ ਚੋਣ ਅਧਿਕਾਰੀ ਐਡਵੋਕੇਟ ਹਰਭਜਨ ਸਾਂਪਲਾ ਅਤੇ ਉਸਦੇ ਦੋ ਸਹਾਇਕ ਚੋਣ ਅਧਿਕਾਰੀਆਂ ਡਾ. ਗੁਰਪਾਲ ਚੌਹਾਨ ਅਤੇ ਡਾ. ਅਭਿਨਾਸ਼ ਕੁਮਾਰ ਸੋਂਧੀ ਨੂੰ ਸੋਸਾਇਟੀ ਦੇ ਨਵੇਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਵਾਉਣ ਲਈ ਬੇਨਤੀ ਕੀਤੀ. ਹਾਊਸ ਨੇ ਵੀ ਸੋਸਾਇਟੀ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ.

ਚੋਣ ਅਧਿਕਾਰੀ ਐਡਵੋਕੇਟ ਹਰਭਜਨ ਸਾਂਪਲਾ ਅਤੇ ਉਸਦੇ ਦੋ ਸਹਾਇਕ ਚੋਣ ਅਧਿਕਾਰੀਆਂ ਡਾ. ਗੁਰਪਾਲ ਚੌਹਾਨ ਅਤੇ ਡਾ. ਅਭਿਨਾਸ਼ ਦੀ ਦੇਖ ਰੇਖ ਵਿਚ ਸੋਸਾਇਟੀ ਦੇ ਸਾਰੇ ਨਵੇਂ ਅਹੁਦੇਦਾਰ, ਪ੍ਰਧਾਨ – ਸੋਹਨ ਲਾਲ ਸੇਵਾ ਮੁਕਤ ਡੀਪੀਆਈ (ਕਾਲਜਾਂ) , ਜਨਰਲ ਸਕੱਤਰ – ਬਲਦੇਵ ਰਾਜ ਭਾਰਦਵਾਜ, ਮੀਤ ਪ੍ਰਧਾਨ – ਡਾ. ਰਵੀਕਾਂਤ ਪਾਲ, ਸਹਾਇਕ ਸਕੱਤਰ – ਐਡਵੋਕੇਟ ਕੁਲਦੀਪ ਭੱਟੀ, ਵਿੱਤ ਸੱਕਤਰ – ਤਿਲਕ ਰਾਜ, ਆਡੀਟਰ- ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਕਨੂੰਨੀ ਸਲਾਹਕਾਰ – ਐਡਵੋਕੇਟ ਹਰਭਜਨ ਸਾਂਪਲਾ, ਚੀਫ ਪੈਟਰਨ – ਐੱਲ ਆਰ ਬਾਲੀ ਅਤੇ ਮੁਖ ਸਲਾਹਕਾਰ ਮੈਡਮ ਸੁਦੇਸ਼ ਕਲਿਆਣ ਸਰਵ ਸੰਮਤੀ ਨਾਲ ਚੁਣੇ ਗਏ. ਕਾਰਜਕਾਰਨੀ ਕਮੇਟੀ ਦੇ ਮੈਂਬਰ – ਜਸਵਿੰਦਰ ਵਰਿਆਣਾ, ਸ਼ੰਕਰ ਨਾਵਧਰੇ, ਰਾਜ ਕੁਮਾਰ, ਡਾ. ਜੀਵਨ ਸਹੋਤਾ, ਅਮਨਦੀਪ ਸਿੰਘ ਪਾਂਧੀ ਫਰੀਦਕੋਟ, ਬਿਕਾਨੂੰ ਰਾਮ ਨੰਗਲ ਅਤੇ ਰਾਜਿੰਦਰ ਪਟਾਕਾ ਵੀ ਸਰਵ ਸੰਮਤੀ ਨਾਲ ਚੁਣੇ ਗਏ. ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਸਿੰਘ, ਹਰਮੇਸ਼ ਜੱਸਲ, ਮਾਸਟਰ ਚਮਨ ਲਾਲ ਸਾਂਪਲਾ, ਨਿਰਮਲ ਮਾਹੇ, ਡਾ. ਵੀਨਾ ਪਾਲ, ਚਰਨ ਦਾਸ ਸੰਧੂ, ਡਾ. ਮੋਹਿੰਦਰ ਸੰਧੂ, ਡੀ. ਪੀ. ਭਗਤ, ਬਲਦੇਵ ਰਾਜ ਜੱਸਲ, ਪਿਸ਼ੋਰੀ ਲਾਲ, ਲਾਲ ਚੰਦ, ਲਹਿੰਬਰ ਰਾਮ, ਪ੍ਰਿੰਸੀਪਲ ਪਰਮਜੀਤ ਜੱਸਲ, ਅਮਰਜੀਤ ਕੌਰ, ਮਿਸ ਆਸ਼ਨਾ, ਮਿਸ ਪਲਵੀ ਅਤੇ ਮਿਸ ਪ੍ਰੀਤੀ ਕੌਲ ਮੀਟਿੰਗ ਵਿਚ ਹਾਜਰ ਸਨ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

Previous articleਕਾਬੁਲ ਹਵਾਈ ਅੱਡੇ ’ਤੇ ਅਗਲੇ 24 ਤੋਂ 36 ਘੰਟਿਆਂ ’ਚ ਅਤਿਵਾਦੀ ਹਮਲੇ ਦਾ ਖ਼ਤਰਾ: ਬਾਇਡਨ
Next articleSports cluster to come up at Osmania University