
ਦੋ ਦੇਸ਼ਾਂ ਦੀ ਜੰਗੀ ਹਾਲਾਤਾਂ ਦੇ ਚੱਲਦਿਆਂ ਸਿੱਖ ਪ੍ਰਚਾਰਕ ਮਖੂ ਨੇ 40 ਸਾਥੀਆਂ ਸਮੇਤ ਖੂਨਦਾਨ ਕੀਤਾ
ਖੂਨ ਦਾ ਕੋਈ ਧਰਮ ਨਹੀਂ ਹੁੰਦਾ, ਖੂਨ ਸਾਰੇ ਧਰਮਾਂ ਦਾ ਇੱਕੋ ਹੁੰਦਾ ਹੈ- ਜਥੇ: ਨਿਮਾਣਾ, ਮਖੂ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਦੇਸ਼ ਲਈ ਜੰਗ ਲੜ ਰਹੇ ਯੋਧੇ, ਸੂਰਮੇ, ਅਸਲੀ ਹੀਰੋ, ਬਹਾਦਰ ਫ਼ੌਜੀ ਅਤੇ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਐਮਰਜੈਂਸੀ ਹਾਲਾਤਾਂ ਵਿੱਚ ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 802ਵਾਂ ਮਹਾਨ ਖੂਨਦਾਨ ਕੈਂਪ ਬੀ ਟੀ ਓ ਡਾ: ਆਯੂਸ਼ ਬਿਡਲਾਨ ਦੀ ਟੀਮ ਦੇ ਸਹਿਯੋਗ ਨਾਲ ਸਿਵਲ ਹਸਪਤਾਲ਼ ਦੇ ਬਲੱਡ ਬੈਂਕ ਵਿੱਚ ਲਗਾਇਆ ਗਿਆ। ਇਸ ਮੌਕੇ ਮਹਾਨ ਖੂਨਦਾਨ ਕੈਂਪ ਮੁੱਖ ਮਹਿਮਾਨ ਪ੍ਰਸਿੱਧ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਨੇ ਦੋ ਦੇਸ਼ਾਂ ਦੇ ਵਿਚਕਾਰ ਜੰਗੀ ਹਾਲਾਤ ਦੇ ਚੱਲਦਿਆਂ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਵੇਖਦਿਆਂ ਪ੍ਰਸਿੱਧ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਮੈਦਾਨ ਵਿੱਚ ਉਤਰੇ ਤੇ ਆਪਣੇ 40 ਸਾਥੀਆਂ ਸਮੇਤ ਉਹਨਾਂ ਨੇ ਖੂਨ-ਦਾਨ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹਰਪ੍ਰੀਤ ਸਿੰਘ ਮੱਖੂ ਨੇ ਸਾਂਝੇ ਰੂਪ ਵਿੱਚ ਬਿਆਨ ਦਿੰਦਿਆਂ ਇਹ ਗੱਲ ਕਹੀ ਕਿ ਇਹ ਵਕਤ ਹੈ ਲੋਕਾਂ ਦੇ ਨਾਲ ਖੜਨ ਦਾ, ਭੁੱਖੇ ਨੂੰ ਰੋਟੀ ਪੁੱਛੀ ਜਾਂਦੀ ਉਸ ਦਾ ਧਰਮ ਨਹੀਂ ਪੁੱਛਿਆ ਜਾਂਦਾ ਅਤੇ ਖੂਨ ਦਾ ਕੋਈ ਵੀ ਧਰਮ ਨਹੀਂ ਹੁੰਦਾ। ਖੂਨ ਸਾਰੇ ਧਰਮਾਂ ਦਾ ਇੱਕੋ ਹੁੰਦਾ ਹੈ। ਇਸ ਤੋਂ ਵੱਡਾ ਸਾਂਝੀਵਾਲਤਾ ਦਾ ਇਹੋ ਜਿਹੇ ਸਮੇਂ ਦੇ ਵਿੱਚ ਕੋਈ ਹੋਰ ਪੈਗਾਮ ਨਹੀਂ ਹੋ ਸਕਦਾ। ਇਸ ਸਮੇਂ ਦੌਰਾਨ ਬੀ.ਟੀ.ਓ ਡਾ: ਆਯੂਸ਼ ਬਿਡਲਾਨ ਅਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖ਼ੂਨਦਾਨ ਕਰਨ ਵਾਲੇ ਯੌਧੇ ਸੂਰਮਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਨਿਮਾਣਾ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਭੱਟੀ, ਅਮਰਜੀਤ ਸਿੰਘ ਸ਼ਾਂਟੂ, ਰਾਜਦੀਪ ਸਿੰਘ ਸ਼ੰਟੀ, ਦਵਿੰਦਰ ਸਿੰਘ ਆਸ਼ੂ, ਚਰਨਜੀਤ ਸਿੰਘ ਚੰਨੀ, ਤਰਸੇਮ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ ਸੋਹਲ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


